ਦੇਖੋ ਵੀਡੀਓ : ਹਰਭਜਨ ਮਾਨ ਆਪਣੇ ਨਵੇਂ ਛੰਦ ‘ਜੋਗੀ-ਕਵੀਸ਼ਰੀ’ ਦੇ ਨਾਲ ਜੋੜ ਰਹੇ ਨੇ ਪੰਜਾਬੀ ਵਿਰਸੇ ਦੇ ਨਾਲ

Written by  Lajwinder kaur   |  November 19th 2020 02:01 PM  |  Updated: November 19th 2020 02:01 PM

ਦੇਖੋ ਵੀਡੀਓ : ਹਰਭਜਨ ਮਾਨ ਆਪਣੇ ਨਵੇਂ ਛੰਦ ‘ਜੋਗੀ-ਕਵੀਸ਼ਰੀ’ ਦੇ ਨਾਲ ਜੋੜ ਰਹੇ ਨੇ ਪੰਜਾਬੀ ਵਿਰਸੇ ਦੇ ਨਾਲ

ਪੰਜਾਬੀ ਗਾਇਕ ਹਰਭਜਨ ਮਾਨ ਜਿਨ੍ਹਾਂ ਨੇ ਆਪਣੀ ਸਾਫ-ਸੁਥਰੀ ਗਾਇਕੀ ਦੇ ਨਾਲ ਪੰਜਾਬੀ ਮਿਊਜ਼ਿਕ ਜਗਤ ਚ ਖ਼ਾਸ ਜਗ੍ਹਾ ਬਣਾਈ ਹੈ । ਪੰਜਾਬੀ ਵਿਰਸੇ ਨੂੰ ਸੰਭਾਲਦੇ ਹੋਏ ਉਹ ਲੋਕ ਕਿੱਸਿਆਂ ਨੂੰ ਦਰਸ਼ਕਾਂ ਦੀ ਝੋਲੀ ਪਾ ਰਹੇ ਨੇ ।

harbhajan mann chahand 7 ਹੋਰ ਪੜ੍ਹੋ : ਰੋਹਨਪ੍ਰੀਤ ਆਪਣੀ ਪਤਨੀ ਨੇਹਾ ਕੱਕੜ ਤੇ ਕੁਝ ਇਸ ਤਰ੍ਹਾਂ ਪਿਆਰ ਲੁਟਾਉਂਦੇ ਆਏ ਨਜ਼ਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਨਵੀਂ ਵਿਆਹੀ ਜੋੜੀ ਦਾ ਇਹ ਕਿਊਟ ਅੰਦਾਜ਼

ਪੂਰਨ ਭਗਤ ਦੇ ਲੋਕ ਕਿੱਸੇ ਨੂੰ ਅੱਗੇ ਤੋਰਦੇ ਹੋਏ ਉਹ ਆਪਣਾ ਸੱਤਵਾਂ ਛੰਦ ‘ਜੋਗੀ -ਕਵੀਸ਼ਰੀ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ ।

harbhajan mann pic

ਸ਼੍ਰੋਮਣੀ ਕਵੀਸ਼ਰ ਕਰਨੈਲ ਪਾਰਸ ਰਾਮੂਵਾਲੀਆ ਵੱਲੋਂ ਲਿਖੇ ਛੰਦ ਨੂੰ ਹਰਭਜਨ ਮਾਨ ਆਪਣੀ ਮਿੱਠੀ ਆਵਾਜ਼ ‘ਚ ਪੇਸ਼ ਕਰ ਰਹੇ ਨੇ । ਸੰਗੀਤ ਮਿਊਜ਼ਿਕ ਇਮਪਾਇਰ ਨੇ ਦਿੱਤਾ ਹੈ ਤੇ ਵੀਡੀਓ ਹੈਪੀ ਔਲਖ ਨੇ ਬਣਾਇਆ ਹੈ । ਇਸ ਗੀਤ ਨੂੰ HM Records ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਇਸ ਛੰਦ ਨੂੰ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ ।

inside pic of harbhajan

ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਨੂੰ ਦੇ ਚੁੱਕੇ ਨੇ । ਇਸ ਤੋਂ ਇਲਾਵਾ ਬਹੁਤ ਜਲਦ ਪੰਜਾਬੀ ਫ਼ਿਲਮ ਪੀ.ਆਰ ਦੇ ਨਾਲ ਵੱਡੇ ਪਰਦੇ ਉੱਤੇ ਵਾਪਸੀ ਕਰਨਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network