Advertisment

ਹਰਭਜਨ ਮਾਨ ਨੇ ਪੀਟੀਸੀ ਪੰਜਾਬੀ ਨਾਲ ਫ਼ਿਲਮ ਪੀ.ਆਰ.ਬਾਰੇ ਕੀਤੀ ਖ਼ਾਸ ਗੱਲਬਾਤ, ਦੇਖੋ ਵੀਡਿਓ

author-image
By Rupinder Kaler
New Update
ਹਰਭਜਨ ਮਾਨ ਨੇ ਪੀਟੀਸੀ ਪੰਜਾਬੀ ਨਾਲ ਫ਼ਿਲਮ ਪੀ.ਆਰ.ਬਾਰੇ ਕੀਤੀ ਖ਼ਾਸ ਗੱਲਬਾਤ, ਦੇਖੋ ਵੀਡਿਓ
Advertisment
ਹਰਭਜਨ ਮਾਨ ਆਪਣੀ ਫ਼ਿਲਮ ਪੀ.ਆਰ. ਦੇ ਨਾਲ ਦਰਸ਼ਕਾਂ ਦੀ ਕਚਹਿਰੀ 'ਚ ਜਲਦ ਹੀ ਹਾਜ਼ਰੀ ਲਗਵਾਉਣ ਜਾ ਰਹੇ ਨੇ । ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ ਨਵੀਂ ਅਦਾਕਾਰਾ ਨਜ਼ਰ ਆਉੇਣਗੇ । ਇਸ ਬਾਰੇ ਜਦੋਂ ਪੀਟੀਸੀ ਪੰਜਾਬੀ ਦੇ ਐਂਕਰ ਮੁਨੀਸ਼ ਪੁਰੀ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕਈ ਚਿਹਰੇ ਮਨਜੀ ਹੋਰਾਂ ਦੀਆਂ ਫ਼ਿਲਮਾਂ ਰਾਹੀਂ ਹੀ ਸੁਪਰ ਸਟਾਰ ਬਣੇ ਨੇ ਅਤੇ ਮਨਜੀ ਹੋਰਾਂ ਦੀ ਇੱਛਾ ਸੀ ਅਤੇ ਉਹ ਕਰੈਕਟਰ ਦੇ ਲਿਹਾਜ਼ ਨਾਲ ਫਰੈਸ਼ ਚਿਹਰੇ ਦੀ ਭਾਲ 'ਚ ਸਨ । ਜਿਸ ਕਰਕੇ ਫ਼ਿਲਮ ਪੀ.ਆਰ. 'ਚ ਉੁਹ ਨਵੇਂ ਚਿਹਰੇ ਯਾਨੀ ਕਿ ਅਦਾਕਾਰਾ ਦਿਲਬਰ ਆਰਿਆਨਾਲ ਨਜ਼ਰ ਆਉਣਗੇ । Watch: Harbhajan Maan Making A Comeback With Film ‘PR’ Watch: Harbhajan Maan Making A Comeback With Film ‘PR’ ਪੰਜਾਬੀ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਜਿੰਨ੍ਹਾਂ ਨੇ ਉਸ ਵੇਲੇ ‘ਚ ਪੰਜਾਬੀ ਇੰਡਸਟਰੀ ਨੂੰ ਬੁਲੰਦੀਆਂ ‘ਤੇ ਪਹੁੰਚਾਇਆ ਹੈ ਜਦੋਂ ਪੰਜਾਬੀ ਸਿਨੇਮਾ ਕਾਫੀ ਮੰਦੇ ਹਾਲਾਤਾਂ ‘ਚੋਂ ਗੁਜ਼ਰ ਰਿਹਾ ਸੀ। ਹੁਣ ਇੱਕ ਵਾਰ ਫਿਰ ਹਰਭਜਨ ਮਾਨ ਆਪਣੀ ਨਵੀਂ ਫਿਲਮ ਪੀ.ਆਰ ਨਾਲ ਪਰਦੇ ‘ਤੇ ਵਾਪਸੀ ਕਰਨ ਜਾ ਰਹੇ ਹਨ। ਜਿਸ ਦਾ ਐਲਾਨ ਪਿਛਲੇ ਦਿਨੀ ਕੀਤਾ ਗਿਆ ਹੈ। https://www.instagram.com/p/BvoYjl7F8wd/ ਫਿਲਮ ਪੀ.ਆਰ. ਨੂੰ ਦਿੱਗਜ ਨਿਰਦੇਸ਼ਕ ਮਨਮੋਹਨ ਸਿੰਘ ਡਾਇਰੈਕਟ ਕਰ ਰਹੇ ਹਨ। ਫਿਲਮ ਦਾ ਸ਼ੂਟ ਚੰਡੀਗੜ੍ਹ ਵਿਖੇ ਚੱਲ ਰਿਹਾ ਹੈ ਜਿਸ ਦੀ ਤਸਵੀਰ ਸਾਹਮਣੇ ਆਈ ਹੈ। ਫਿਲਮ ਦੀ ਫੀਮੇਲ ਲੀਡ ਅਦਾਕਾਰਾ ਦਾ ਨਾਮ ਤੇ ਚਿਹਰਾ ਵੀ ਸਾਹਮਣੇ ਆ ਚੁੱਕਿਆ ਹੈ। ਹਰਭਜਨ ਮਾਨ ਨਾਲ ਫਿਲਮ ‘ਚ ਖੂਬਸੂਰਤ ਅਦਾਕਾਰਾ ਦਿਲਬਰ ਆਰਿਆ ਲੀਡ ਰੋਲ ‘ਚ ਨਜ਼ਰ ਆਉਣ ਵਾਲੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment