ਹਰਭਜਨ ਮਾਨ ਨੇ ਬਾਬਾ ਫਰੀਦ ਸਾਹਿਬ ਦੇ ਆਗਮਨ ਪੁਰਬ ‘ਤੇ ਦਿੱਤੀ ਵਧਾਈ

written by Shaminder | September 24, 2020

ਬਾਬਾ ਫਰੀਦ ਜੀ ਦੇ ਆਗਮਨ ਪੁਰਬ ‘ਤੇ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਹਰਭਜਨ ਮਾਨ ਨੇ ਸਭ ਨੂੰ ਫਰੀਦ ਸਾਹਿਬ ਦੇ ਆਗਮਨ ਪੁਰਬ ਦੀ ਵਧਾਈ ਦਿੱਤੀ ਹੈ ।

Harbhajan Mann Harbhajan Mann

ਫਰੀਦ ਸਾਹਿਬ ਦੇ ਸ਼ਲੋਕ ਗੁਰਬਾਣੀ ‘ਚ ਦਰਜ ਹਨ ਅਤੇ ਉਨ੍ਹਾਂ ਨਾਲ ਸਬੰਧਤ ਅਸਥਾਨ ਫਰੀਦਕੋਟ ‘ਚ ਬਣਿਆ ਹੋਇਆ ਹੈ । ਹਰਭਜਨ ਮਾਨ ਨੇ ਉਨ੍ਹਾਂ ਦੇ ਆਗਮਨ ਪੁਰਬ ‘ਤੇ ਉੇਨ੍ਹਾਂ ਦਾ ਲਿਖਿਆ ਹੋਇਆ ਸ਼ਲੋਕ ਵੀ ਸਾਂਝਾ ਕੀਤਾ ਹੈ ।  'ਵੇਖ ਫ਼ਰੀਦਾ ਮਿੱਟੀ ਖੁੱਲੀ,ਮਿੱਟੀ ਉੱਤੇ ਮਿੱਟੀ ਡੁੱਲੀ,ਮਿੱਟੀ ਹੱਸੇ, ਮਿੱਟੀ ਰੋਵੇ,ਅੰਤ ਮਿੱਟੀ ਦਾ ਮਿੱਟੀ ਹੋਵੇ।

ਹੋਰ ਪੜ੍ਹੋ :ਹਰਭਜਨ ਮਾਨ ਅਤੇ ਰਾਣਾ ਰਣਬੀਰ ਕਿਸਾਨਾਂ ਦੇ ਹੱਕ ‘ਚ ਅੱਗੇ ਆਏ, 25 ਸਤੰਬਰ ਨੂੰ ਕਿਸਾਨਾਂ ਦੇ ਸੰਘਰਸ਼ ‘ਚ ਸ਼ਾਮਿਲ ਹੋਣ ਦੀ ਅਪੀਲ

Harbhajan Mann Harbhajan Mann

ਹਰਭਜਨ ਮਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਨੇ ਅਤੇ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ ।

Harbhajan Mann Harbhajan Mann

ਹਰਭਜਨ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਇੱਕ ਗੀਤ ਕੱਢ ਰਹੇ ਨੇ ।

ਇਸ ਦੇ ਨਾਲ ਹੀ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ । ਜਲਦ ਹੀ ਉਨ੍ਹਾਂ ਦੀ ਫ਼ਿਲਮ ‘ਪੀ.ਆਰ.’ ਆਉੇਣ ਵਾਲੀ ਹੈ ।

0 Comments
0

You may also like