Advertisment

ਇਕ ਚੰਗਾ ਇਨਸਾਨ ਬਣਨ ਦੀ ਪ੍ਰੇਰਨਾ ਦਿੰਦਾ ਹੈ ਹਰਭਜਨ ਮਾਨ ਦਾ ਨਵਾਂ ਗੀਤ 'ਜਿੰਦੜੀਏ'

author-image
By Pradeep Singh
New Update
ਇਕ ਚੰਗਾ ਇਨਸਾਨ ਬਣਨ ਦੀ ਪ੍ਰੇਰਨਾ ਦਿੰਦਾ ਹੈ ਹਰਭਜਨ ਮਾਨ ਦਾ ਨਵਾਂ ਗੀਤ 'ਜਿੰਦੜੀਏ'
Advertisment
ਕਹਿੰਦੇ ਨੇ ਹਰ ਇਨਸਾਨ ਇਸ ਦੁਨੀਆ ਤੇ ਆਪਣਾ ਸਮਾਂ ਉੱਪਰੋਂ ਲਿਖਵਾ ਕੇ ਆਉਂਦਾ ਹੈ 'ਤੇ ਉਸਦੇ ਹਰ ਇੱਕ ਸਾਹ ਨਾਲ ਉਸਦਾ ਇਹ ਸਮਾਂ ਘੱਟਦਾ ਜਾਂਦਾ ਹੈ | ਜ਼ਿੰਦਗੀ ਦੇ ਇਸੇ ਸੱਚ ਤੋਂ ਪ੍ਰੇਰਨਾ ਲੈਂਦਿਆਂ ਪੰਜਾਬੀ ਏੰਟਰਟੇਨਮੇੰਟ ਇੰਡਸਟਰੀ ਦੇ ਮੰਨੇ ਪ੍ਰਮੰਨੇ ਸੁਪਰਸਟਾਰ ਹਰਭਜਨ ਮਾਨ ਨੇ ਆਪਣਾ ਨਵਾਂ ਗਾਣਾ 'ਜਿੰਦੜੀਏ' ਰਿਲੀਜ਼ ਕੀਤਾ ਹੈ | ਪੰਜਾਬੀ ਮਿਊਜ਼ਿਕ ਇੰਡਸਟਰੀ ਜਿੱਥੇ ਪੈਰਾਂ ਨੂੰ ਥਿਰਕਾ ਦੇਣ ਵਾਲੇ ਗਾਣਿਆਂ ਲਈ ਮਸ਼ਹੂਰ ਹੈ ਉੱਥੇ ਇਸ ਤਰਾਂ ਦਾ ਇਕ ਚੰਗਾ ਇਨਸਾਨ ਬਣਨ ਦੀ ਪ੍ਰੇਰਨਾ ਦੇਣ ਵਾਲਾ ਗੀਤ ਕੱਢਣ ਲਈ ਹਰਭਜਨ ਮਾਨ ਦੀ ਜਿੰਨੀ ਤਾਰੀਫ ਕੀਤੀ ਜਾਵੇ ਉੱਨੀ ਘੱਟ ਹੈ | R Swami ਦੇ ਨਿਰਦੇਸ਼ਨ 'ਚ ਬਣੇ ਗਾਣੇ ਦੀ ਵੀਡੀਓ ਬਹੁਤ ਹੀ ਵਧੀਆ ਹੈ | ਡਾਇਰੈਕਟਰ ਨੇ ਵੀਡੀਓ 'ਚ ਏਦਾਂ ਦੀਆਂ ਬਹੁਤ ਛੋਟਿਆਂ-ਛੋਟਿਆਂ ਗੱਲਾਂ ਦਿਖਾਈਆਂ ਨੇ ਜੋ ਕਿ ਦੇਖਣ ਨੂੰ ਛੋਟਿਆਂ ਲੱਗਦੀਆਂ ਨੇ ਪਰ ਦੇਖਿਆ ਜਾਵੇ ਤਾਂ ਜ਼ਿੰਦਗੀ 'ਚ ਉਹੀ ਗੱਲਾਂ ਸਭ ਤੋਂ ਜ਼ਿਆਦਾ ਮਾਇਨੇ ਰੱਖਦਿਆਂ ਨੇ | ਸ਼ਿਰੋਮਣੀ ਕਵੀਸ਼ਰ ਕਰਨੈਲ ਸਿੰਘ 'ਤੇ ਪਾਰਸ ਬਾਬੂ ਸਿੰਘ ਮਾਨ ਦੇ ਬੋਲ ਦਿਲਾਂ ਨੂੰ ਚੀਰਣ ਵਾਲੇ ਹਨ ਜਿਸਦਾ ਅੰਦਾਜ਼ਾ ਇੱਕ ਲਾਈਨ ਤੋਂ ਲਗਾਇਆ ਜਾ ਸਕਦਾ ਹੈ ‘ਪੈਰਾਂ ਹੇਠ ਰੁਲੇ ਪਰਛਾਵਾਂ ਸੂਰਜ ਸਿਰ ਤੇ ਆਇਆ , ਸਿਖਰ ਦੁਪਿਹਰੇ ਇੱਕ ਹੋ ਗਏ ਆਂ ਮੈਂ ਤੇ ਮੇਰਾ ਸਾਇਆ’’
Advertisment

Stay updated with the latest news headlines.

Follow us:
Advertisment
Advertisment
Latest Stories
Advertisment