ਦੇਖੋ ਵੀਡੀਓ: “ਖੇਤ ਸਾਡੀ ਮਾਂ, ਖੇਤ ਸਾਡੀ ਪੱਗ ਉਏ” ਬੋਲਾਂ ਨਾਲ ਹਰਭਜਨ ਮਾਨ ਸਲਾਮ ਕਰ ਰਹੇ ਨੇ ਕਿਸਾਨਾਂ ਦੇ ਅਣਥੱਕ ਹੌਸਲੇ ਨੂੰ

Written by  Lajwinder kaur   |  October 20th 2020 01:11 PM  |  Updated: October 20th 2020 01:11 PM

ਦੇਖੋ ਵੀਡੀਓ: “ਖੇਤ ਸਾਡੀ ਮਾਂ, ਖੇਤ ਸਾਡੀ ਪੱਗ ਉਏ” ਬੋਲਾਂ ਨਾਲ ਹਰਭਜਨ ਮਾਨ ਸਲਾਮ ਕਰ ਰਹੇ ਨੇ ਕਿਸਾਨਾਂ ਦੇ ਅਣਥੱਕ ਹੌਸਲੇ ਨੂੰ

ਪੰਜਾਬੀ ਗਾਇਕ ਹਰਭਜਨ ਮਾਨ ਆਪਣੇ ਨਵੇਂ ਗੀਤ ‘ਅੰਨਦਾਤਾ’ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਨੇ । ਇਸ ਗੀਤ ਦੇ ਰਾਹੀਂ ਉਨ੍ਹਾਂ ਨੇ ਕਿਸਾਨ ਵੀਰਾਂ ਦੇ ਹੌਸਲੇ ਨੂੰ ਸਲਾਮ ਕੀਤਾ ਹੈ ।anndaata song  ਹੋਰ ਪੜ੍ਹੋ :ਪਤੀ ਰਾਜ ਕੁੰਦਰਾ ਦੇ ਨਾਲ ਦੁਰਗਾ ਪੂਜਾ ਕਰਦੀ ਨਜ਼ਰ ਆਈ ਐਕਟਰੈੱਸ ਸ਼ਿਲਪਾ ਸ਼ੈੱਟੀ, ਸਭ ਦੀ ਖੁਸ਼ਹਾਲੀ ਦੇ ਲਈ ਕੀਤੀ ਪ੍ਰਾਥਨਾ

ਉਨ੍ਹਾਂ ਨੇ “ਖੇਤ ਸਾਡੀ ਮਾਂ, ਖੇਤ ਸਾਡੀ ਪੱਗ ਉਏ” ਕੈਪਸ਼ਨ ਦੇ ਨਾਲ ਅੰਨਦਾਤਾ ਗੀਤ ਨੂੰ ਰਿਲੀਜ਼ ਕੀਤਾ ਹੈ । ਇਸ ਗੀਤ ਦੇ ਬੋਲ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਲਿਖੇ ਹੋਏ ਨੇ ।

harbhajan mann anndata song

ਗਾਣੇ ਨੂੰ ਮਿਊਜ਼ਿਕ ਦਿੱਤਾ ਹੈ Music Empire ਨੇ । ਹਰਪ੍ਰੀਤ ਹੈਰੀ ਨੇ ਇਸ ਗਾਣੇ ਦਾ ਲਿਰਿਕਲ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ । ਗੀਤ ਨੂੰ ਐੱਜ.ਐੱਮ ਰਿਕਾਰਡਜ਼ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੂੰ ਲੈ ਕੇ ਫੈਨਜ਼ ਕਮੈਂਟ ਕਰਕੇ ਆਪਣੀ ਪ੍ਰਤੀ ਕਿਰਿਆ ਦੇ ਰਹੇ ਨੇ । ਤੁਸੀਂ ਵੀ ਇਸ ਗੀਤ ਨੂੰ ਦੇਖਕੇ ਆਪਣੀ ਰਾਏ ਕਮੈਂਟ ਬਾਕਸ ‘ਚ ਦੇ ਸਕਦੇ ਹੋ ।

kisan dharna

ਦੱਸ ਦਈਏ ਹਰਭਜਨ ਮਾਨ ਕਿਸਾਨ ਦਾ ਪੂਰਾ ਸਾਥ ਦੇ ਰਹੇ ਨੇ । ਜਿਸ ਕਰਕੇ ਉਹ ਧਰਨੇ ਪ੍ਰਦਰਸ਼ਨਾਂ ‘ਚ ਨਜ਼ਰ ਆਉਂਦੇ ਰਹਿੰਦੇ ਨੇ । ਸੋਸ਼ਲ ਮੀਡੀਆ ਦੇ ਰਾਹੀਂ ਵੀ ਉਹ ਕਿਸਾਨਾਂ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ।

kisan pic


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network