‘ਆਉ ਅੱਜ ਸਾਰੇ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ‘ਚ ਅਰਦਾਸ ਕਰੀਏ, ਆਪਣੇ ਹੱਕਾਂ ਲਈ ਲੜ ਰਹੇ ਕਿਸਾਨ ਵੀਰਾਂ, ਭੈਣਾਂ ਨੂੰ ਜਿੱਤ ਪ੍ਰਾਪਤ ਹੋਵੇ’-ਹਰਭਜਨ ਮਾਨ, ਦੇਖੋ ਨਵਾਂ ਕਿਸਾਨੀ ਗੀਤ ‘ਬਾਜਾਂ ਵਾਲਿਆਂ’

written by Lajwinder kaur | January 20, 2021

ਪੂਰਾ ਸੰਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 354ਵਾਂ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਬਹੁਤ ਗਰਮਜੋਸ਼ੀ ਦੇ ਨਾਲ ਮਨਾ ਰਹੇ ਨੇ। ਜਿਸਦੇ ਚੱਲਦੇ ਹਰ ਜਗਾ ਧਾਰਮਿਕ ਸਮਾਗਮ ਹੋ ਰਹੇ ਨੇ। ਪੰਜਾਬੀ ਕਲਾਕਾਰ ਵੀ ਸੋਸ਼ਲ ਮੀਡੀਆ ਦੇ ਰਾਹੀਂ ਪੂਰੇ ਦੇਸ਼ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦੇ ਰਹੇ ਨੇ ।

inside farmer protest pic  ਹੋਰ ਪੜ੍ਹੋ : ਕਿਸਾਨੀ ਸੰਘਰਸ਼ ‘ਚ ਸਰਬਜੀਤ ਚੀਮਾ ਆਪਣੇ ਬੇਟੇ ਗੁਰਵਰ ਚੀਮਾ ਦੇ ਨਾਲ ਆਏ ਨਜ਼ਰ, ਲੋਹੜੀ ਦਾ ਤਿਉਹਾਰ ਵੀ ਮਨਾਇਆ ਕਿਸਾਨਾਂ ਦੇ ਨਾਲ, ਦੇਖੋ ਤਸਵੀਰਾਂ

ਅਜਿਹੇ ‘ਚ ਇਸ ਖ਼ਾਸ ਮੌਕੇ ਤੇ ਪੰਜਾਬੀ ਗਾਇਕ ਹਰਭਜਨ ਮਾਨ ਨਵਾਂ ਕਿਸਾਨੀ ਗੀਤ ਲੈ ਕੇ ਆਏ ਨੇ । ਜਿਸ ‘ਚ ਉਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਕਿਸਾਨਾਂ ਦੇ ਨਾਲ ਅੰਗ-ਸੰਗ ਰਹਿਣ ਲਈ ਅਰਦਾਸ ਕਰ ਰਹੇ ਨੇ।

inside pic of baajan walea song pic

ਉਨ੍ਹਾਂ ਨੇ ਫੇਸਬੁੱਕ ਤੇ ਲਿੰਕ ਸ਼ੇਅਰ ਕਰਦੇ ਹੋਏ ਲਿਖਿਆ ਹੈ-‘ਬਾਦਸ਼ਾਹ ਦਰਵੇਸ਼, ਸਾਹਿਬੇ ਕਮਾਲ, ਸ਼ਾਹਿ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਗਮਨ ਪੁਰਬ ਤੇ ਅਸੀਂ ਉਹਨਾ ਨੂੰ ਸਿਰ ਨਿਵਾ ਕੇ ਕਰੋੜਾਂ ਵਾਰ ਸਿਜਦਾ ਕਰਦੇ ਹਾਂ।

ਆਉ ਅੱਜ ਸਾਰੇ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਆਪਣੇ ਹੱਕਾਂ ਲਈ ਲੜ ਰਹੇ ਕਿਸਾਨ ਵੀਰਾਂ, ਭੈਣਾਂ ਨੂੰ ਜਿੱਤ ਪ੍ਰਾਪਤ ਹੋਵੇ ਅਤੇ ਸਾਰੇ ਸਹੀ ਸਲਾਮਤ ਆਪਣੇ ਘਰਾਂ ਨੂੰ ਵਾਪਿਸ ਆਉਣ..

"BAAJAN WALEYA"

‘ਅੰਗ ਸੰਗ ਰਹੀਂ ਤੂੰ ਸਹਾਈ ਬਾਜਾਂ ਵਾਲਿਆ’ ।

inside pic of harbjana maan

 

0 Comments
0

You may also like