ਦੇਖੋ ਵੀਡੀਓ: ਹਰਭਜਨ ਮਾਨ ਦਾ ਨਵਾਂ ਗੀਤ "ਲਹਿਰ ਕਿਸਾਨੀ ਦੀ" ਹੋਇਆ ਰਿਲੀਜ਼, ਸ਼ਾਂਤਮਈ ਕਿਸਾਨ ਸੰਘਰਸ਼ ਨੂੰ ਕਰ ਰਹੇ ਨੇ ਬਿਆਨ
ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਇੱਕ ਤੋਂ ਬਾਅਦ ਇੱਕ ਕਿਸਾਨੀ ਗੀਤਾਂ ਦੇ ਨਾਲ ਆਪਣੀ ਆਵਾਜ਼ ਕਿਸਾਨਾਂ ਦੇ ਹੱਕ ਚ ਬੁਲੰਦ ਕਰ ਰਹੇ ਨੇ । ਉਨ੍ਹਾਂ ਦਾ ਨਵਾਂ ਕਿਸਾਨੀ ਗੀਤ "ਲਹਿਰ ਕਿਸਾਨੀ ਦੀ"(Lehar Kisani Di) ਰਿਲੀਜ਼ ਹੋ ਚੁੱਕਿਆ ਹੈ ।
ਇਸ ਗੀਤ ਦੇ ਬੋਲ Manpreet Tiwana ਨੇ ਲਿਖੇ ਨੇ ਤੇ ਮਿਊਜ਼ਿਕ ‘Music Empire’ ਨੇ ਦਿੱਤਾ ਹੈ । ਗਾਣੇ ਦਾ ਵੀਡੀਓ Sudh Singh ਨੇ ਤਿਆਰ ਕੀਤਾ ਹੈ । ਇਸ ਗੀਤ ਚ ਸ਼ਾਂਤਮਈ ਢੰਗ ਨਾਲ ਚੱਲ ਰਹੇ ਕਿਸਾਨੀ ਅੰਦੋਲਨ ਬਾਰੇ ਦੱਸਿਆ ਗਿਆ ਹੈ । ਕਿਸਾਨੀ ਸੰਘਰਸ਼ ਨੂੰ ਪਿੰਡਾਂ ਤੇ ਸ਼ਹਿਰਾਂ ਤੋਂ ਪੂਰਾ ਸਮਰਥਨ ਮਿਲ ਰਿਹਾ ਹੈ ।
ਦੱਸ ਦਈਏ ਦੇਸ਼ ਦਾ ਅੰਨਦਾਤਾ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੀ ਸਰਹੱਦਾਂ ਉੱਤੇ ਬੈਠੇ ਸ਼ਾਂਤਮਈ ਢੰਗ ਦੇ ਨਾਲ ਅੰਦੋਲਨ ਕਰ ਰਹੇ ਨੇ । ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਹੋਏ ਨੇ ।