
ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਇੱਕ ਤੋਂ ਬਾਅਦ ਇੱਕ ਕਿਸਾਨੀ ਗੀਤਾਂ ਦੇ ਨਾਲ ਆਪਣੀ ਆਵਾਜ਼ ਕਿਸਾਨਾਂ ਦੇ ਹੱਕ ਚ ਬੁਲੰਦ ਕਰ ਰਹੇ ਨੇ । ਉਨ੍ਹਾਂ ਦਾ ਨਵਾਂ ਕਿਸਾਨੀ ਗੀਤ "ਲਹਿਰ ਕਿਸਾਨੀ ਦੀ"(Lehar Kisani Di) ਰਿਲੀਜ਼ ਹੋ ਚੁੱਕਿਆ ਹੈ ।
ਹੋਰ ਪੜ੍ਹੋ : ਕਿਸਾਨੀ ਗੀਤ ‘26 ਨੂੰ ਦਿੱਲੀ’ ਦੇ ਨਾਲ ਗਾਇਕਾ ਰੁਪਿੰਦਰ ਹਾਂਡਾ ਨੇ ਪਾਈ ਧੱਕ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ
ਇਸ ਗੀਤ ਦੇ ਬੋਲ Manpreet Tiwana ਨੇ ਲਿਖੇ ਨੇ ਤੇ ਮਿਊਜ਼ਿਕ ‘Music Empire’ ਨੇ ਦਿੱਤਾ ਹੈ । ਗਾਣੇ ਦਾ ਵੀਡੀਓ Sudh Singh ਨੇ ਤਿਆਰ ਕੀਤਾ ਹੈ । ਇਸ ਗੀਤ ਚ ਸ਼ਾਂਤਮਈ ਢੰਗ ਨਾਲ ਚੱਲ ਰਹੇ ਕਿਸਾਨੀ ਅੰਦੋਲਨ ਬਾਰੇ ਦੱਸਿਆ ਗਿਆ ਹੈ । ਕਿਸਾਨੀ ਸੰਘਰਸ਼ ਨੂੰ ਪਿੰਡਾਂ ਤੇ ਸ਼ਹਿਰਾਂ ਤੋਂ ਪੂਰਾ ਸਮਰਥਨ ਮਿਲ ਰਿਹਾ ਹੈ ।
ਦੱਸ ਦਈਏ ਦੇਸ਼ ਦਾ ਅੰਨਦਾਤਾ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੀ ਸਰਹੱਦਾਂ ਉੱਤੇ ਬੈਠੇ ਸ਼ਾਂਤਮਈ ਢੰਗ ਦੇ ਨਾਲ ਅੰਦੋਲਨ ਕਰ ਰਹੇ ਨੇ । ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਹੋਏ ਨੇ ।