ਦੇਖੋ ਵੀਡੀਓ: ਪਿਆਰ ਦੇ ਰੰਗਾਂ ਨਾਲ ਭਰਿਆ ਹਰਭਜਨ ਮਾਨ ਦਾ ਨਵਾਂ ਗੀਤ ‘ਸੋਨੇ ਦਿਆ ਕੰਗਨਾ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | March 09, 2021

ਪੰਜਾਬੀ ਗਾਇਕ ਹਰਭਜਨ ਮਾਨ ਜਿਨ੍ਹਾਂ ਨੇ ਆਪਣੀ ਸਾਫ-ਸੁਥਰੀ ਗਾਇਕੀ ਦੇ ਨਾਲ ਪੰਜਾਬੀ ਮਿਊਜ਼ਕ ਇੰਡਸਟਰੀ ਚ ਵੱਖਰੀ ਜਗ੍ਹਾ ਬਣਾਈ ਹੈ। ਉਨ੍ਹਾਂ ਦੇ ਗੀਤਾਂ ਨੂੰ ਹਰ ਉਮਰ ਦੇ ਲੋਕਾਂ ਵੱਲੋਂ ਪਿਆਰ ਮਿਲਦਾ ਹੈ। ਆਪਣੇ ਦਰਸ਼ਕਾਂ ਦੇ ਲਈ ਉਹ ਨਵਾਂ ਸਿੰਗਲ ਟਰੈਕ ਲੈ ਕੇ ਆਏ ਨੇ। ਜੀ ਹਾਂ ਉਹ ‘ਸੋਨੇ ਦਿਆ ਕੰਗਨਾ’ (Sone Deya Kangna) ਟਾਈਟਲ ਹੇਠ ਰੋਮਾਂਟਿਕ ਗੀਤ ਲੈ ਕੇ ਆਏ ਨੇ।

harbhajan mann punjabi song

ਹੋਰ ਪੜ੍ਹੋ :  ਕਪੂਰ ਖਾਨਦਾਨ ਤੋਂ ਆਈ ਬੁਰੀ ਖਬਰ, ਮਾਂ ਨੀਤੂ ਸਿੰਘ ਨੇ ਬੇਟੇ ਰਣਬੀਰ ਕਪੂਰ ਦੇ ਸਿਹਤਮੰਦ ਹੋਣ ਲਈ ਮੰਗੀਆਂ ਦੁਆਵਾਂ

soney dey kangna song sung by harbhajan mann

ਪਿਆਰ ਦੇ ਰੰਗਾਂ ਨਾਲ ਭਰੇ ਇਸ ਗੀਤ ਦੇ ਬੋਲ ਬਾਬੂ ਸਿੰਘ ਮਾਨ (Babu Singh Maan) ਨੇ ਲਿਖੇ ਨੇ ਤੇ ਮਿਊਜ਼ਿਕ ਇੰਪਾਇਰ (Music Empire) ਨੇ ਆਪਣੀ ਸੰਗੀਤਕ ਧੁਨਾਂ ਦੇ ਨਾਲ ਚਾਰ ਚੰਨ ਲਗਾਇਆ ਹੈ। ਗਾਣੇ ਦਾ ਸ਼ਾਨਦਾਰ ਵੀਡੀਓ THE JOKERS ਵੱਲੋਂ ਤਿਆਰ ਕੀਤਾ ਗਿਆ ਹੈ। ਗਾਣੇ ਦੇ ਵੀਡੀਓ ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਹਰਭਜਨ ਮਾਨ ਤੇ ਪੰਜਾਬੀ ਮਾਡਲ ਪ੍ਰਭਲੀਨ ਕੌਰ ।

inside image of harbhajan mann

ਇਸ ਗੀਤ ਨੂੰ HM Records ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਉਨ੍ਹਾਂ ਦੀ ਮੋਸਟ ਅਵੇਟਡ ਫ਼ਿਲਮ ਪੀ.ਆਰ ਵੀ ਰਿਲੀਜ਼ ਲਈ ਤਿਆਰ ਹੈ।
0 Comments
0

You may also like