ਇਹ ਨੇ ਪੰਜਾਬੀ ਇੰਡਸਟਰੀ ਦੇ ਜਾਂਬਾਜ਼ ਗਾਇਕ ਗੁਰਸੇਵਕ ਮਾਨ ਜੋ ਕੋਰੋਨਾ ਵਾਇਰਸ ਦੇ ਚੱਲਦੇ ਬਤੌਰ ਪਾਇਲਟ ਨਿਭਾ ਰਹੇ ਨੇ ਆਪਣੀ ਸੇਵਾ, ਦੁਨੀਆ ਭਰ ‘ਚ ਪਹੁੰਚਾ ਰਹੇ ਨੇ ਲੋੜਵੰਦਾਂ ਲਈ ਸਮਾਨ

written by Lajwinder kaur | April 14, 2020

ਕੋਰੋਨਾ ਵਾਇਰਸ ਨੇ ਦੁਨੀਆ ਭਰ ‘ਚ ਹਾਹਾਕਾਰ ਮਚਾ ਰੱਖੀ ਹੈ । ਦੁਨੀਆ ਭਰ ਦੀ ਰਫ਼ਤਾਰ ਥੰਮ ਗਈ ਹੈ । ਪਰ ਅਜਿਹੇ ਬਹੁਤ ਸਾਰੇ ਲੋਕ ਨੇ ਜੋ ਇਸ ਮੁਸ਼ਕਿਲ ਸਮੇਂ ‘ਚ ਆਪਣੀ ਸੇਵਾਵਾਂ ਜਾਨ ਤਲੀ ‘ਤੇ ਰੱਖ ਕੇ ਨਿਭਾ ਰਹੇ ਨੇ ਭਾਵੇਂ ਉਹ ਪੁਲਿਸ ਹੋਵੇ ਜਾਂ ਫਿਰ ਡਾਕਟਰ, ਨਰਸਾਂ, ਸਫਾਈ ਕਰਮਚਾਰੀ ਤੇ ਹੋਰ ਲੋਕ ਭਲਾਈ ਵਾਲੀ ਸੰਸਥਾਵਾਂ ਹੋਣ । ਅਜਿਹੇ ‘ਚ ਜਿੱਥੇ ਸਭ ਕੁਝ ਬੰਦ ਹੈ ਤੇ ਇੱਕ ਦੇਸ਼ ਤੋਂ ਦੂਜੇ ਦੇਸ਼ ਸਹਾਇਤਾ ਪਹੁੰਚਾਣ ਲਈ ਪਾਇਲਟ ਵੀ ਆਪਣੀ ਸੇਵਾਵਾਂ ਨਿਭਾ ਰਹੇ ਨੇ ।

ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੇ ਭਰਾ ਲਈ ਭਾਵੁਕ ਪੋਸਟ ਪਾਉਂਦੇ ਹੋਏ ਫੋਟੋ ਸ਼ੇਅਰ ਕੀਤੀ ਹੈ । ਹਰਭਜਨ ਮਾਨ ਨੇ ਕੈਪਸ਼ਨ ਦੇ ਰਾਹੀਂ ਦੱਸਿਆ ਹੈ ਕਿ ਇਸ ਮੁਸ਼ਕਿਲ ਸਮੇਂ ‘ਚ ਜਿੱਥੇ ਬਹੁਤ ਸਾਰੇ ਲੋਕਾਂ ਆਪਣੀ ਸੇਵਾਵਾਂ ਨਿਭਾ ਰਹੇ ਨੇ ਤੇ ਮੇਰਾ ਭਰਾ ਗੁਰਸੇਵਕ ਵੀ ਆਪਣੀ ਜ਼ਿੰਮੇਵਾਰੀ ਪੂਰੀ ਜਾਬਾਜ਼ੀ ਦੇ ਨਾਲ ਨਿਭਾ ਰਿਹਾ ਹੈ । ਉਹ ਇਸ ਸਮੇਂ ਸ਼ੰਘਾਈ, ਚੀਨ ‘ਚ ਹੈ ਤੇ ਦੁਨੀਆ ਭਰ ਤੋਂ ਕੈਨੇਡਾ ਨੂੰ ਜਿਹੜੀ ਜ਼ਰੂਰੀ ਚੀਜ਼ਾਂ ਚਾਹੀਦੀ ਨੇ ਉਹ ਪਹੁੰਚਾਉਣ ‘ਚ ਮਦਦ ਕਰ ਰਿਹਾ ਹੈ । ਉਹ ਬਤੌਰ ਕੈਪਟਨ ਪਾਇਲਟ ਕੰਮ ਕਰ ਰਹੇ ਨੇ । ਹਰਭਜਨ ਮਾਨ ਕਿਹਾ ਕਿ ਉਨ੍ਹਾਂ ਨੂੰ ਆਪਣੇ ਭਰਾ ‘ਤੇ ਬਹੁਤ ਮਾਣ ਹੈ ਕਿ ਉਹ ਇਸ ਮੁਸ਼ਕਿਲ ਸਮੇਂ ‘ਚ ਆਪਣਾ ਫਰਜ਼ ਨਿਭਾ ਰਿਹਾ ਹੈ ।
ਦੱਸ ਦਈਏ ਗਾਇਕ ਹਰਭਜਨ ਮਾਨ ਦੇ ਭਰਾ ਗੁਰਸੇਵਕ ਮਾਨ ਗਾਇਕ ਹੋਣ ਦੇ ਨਾਲ ਕਮਰਸ਼ੀਅਲ ਪਾਇਲਟ ਵੀ ਹਨ । ਗੁਰਸੇਵਕ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਵੀ ਦੇ ਚੁੱਕੇ ਨੇ । ਦੋਵੇਂ ਭਰਾਵਾਂ ਦੀ ਗਾਇਕ ਨੂੰ ਦੇਸ਼ ਵਿਦੇਸ਼ ‘ਚ ਵੱਸਦੇ ਪੰਜਾਬੀਆਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ ।

0 Comments
0

You may also like