ਹਰਭਜਨ ਮਾਨ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਜਨਮ ਦਿਹਾੜੇ ‘ਤੇ ਕੀਤਾ ਯਾਦ

written by Shaminder | May 15, 2021 01:17pm

ਹਰਭਜਨ ਮਾਨ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਟਵਿੱਟਰ ਅਕਾਉਂਟ ‘ਤੇ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਦਿਹਾੜੇ ‘ਤੇ ਪੋਸਟ ਸਾਂਝੀ ਕਰਦਿਆਂ ਹੋਇਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ ।

harbhajan mann Image From Harbhajan Mann's Instagram

ਹੋਰ ਪੜ੍ਹੋ : ਕੋਰੋਨਾ ਮਹਾਮਾਰੀ ਦੇ ਚਲਦੇ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਦਿਹਾਂਤ 

Harbhajan Mann Image From Harbhajan Mann's Instagram
sukhdev thapar Image From Harbhajan Mann's Twitter

ਸੁਖਦੇਵ ਥਾਪਰ ਦਾ ਜਨਮ  15 ਮਈ  1907 ਚ ਹੋਇਆ ਸੀ । ਉਨ੍ਹਾਂ ਨੇ ਲਾਲਾ ਲਾਜਪਤ ਰਾਏ ਜੀ ਦਾ ਬਦਲਾ ਲਿਆ ਸੀ ਅਤੇ ਭਾਰਤੀ  ਆਜ਼ਾਦੀ ਸੰਘਰਸ਼ ‘ਚ ਮੁੱਖ ਕ੍ਰਾਂਤੀਕਾਰੀਆਂ ਚੋਂ ਇੱਕ ਸਨ । ਉਨ੍ਹਾਂ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਨਾਲ  23 ਮਾਰਚ  1931 ਨੂੰ ਫਾਂਸੀ ਦੇ ਦਿੱਤੀ ਗਈ ਸੀ ।

ਸੁਖਦੇਵ ਥਾਪਰ ਭਗਤ ਸਿੰਘ ਵਾਂਗ ਹੀ ਆਪਣੇ ਦਿਲ ‘ਚ ਬਚਪਨ ਤੋਂ ਹੀ ਆਜ਼ਾਦੀ ਦਾ ਸੁਫ਼ਨਾ ਪਾਲੀ ਬੈਠੇ ਸਨ । ਦੋਵਾਂ ਦਾ ਜਨਮ ਵੀ ਇਕੋ ਸਾਲ ‘ਚ ਹੋਇਆ ਸੀ ਅਤੇ ਦੋਨਾਂ ਨੇ ਇੱਕਠਿਆਂ ਹੀ ਸ਼ਹਾਦਤ ਦਾ ਜਾਮ ਪੀਤਾ ਸੀ । ਹਰਭਜਨ ਮਾਨ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਆਜ਼ਾਦੀ ਦੀ ਲੜਾਈ ‘ਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਇਸ ਮਹਾਨ ਸ਼ਹੀਦ ਨੂੰ ਉਨ੍ਹਾਂ ਦੇ ਜਨਮ ਦਿਹਾੜੇ ‘ਤੇ ਯਾਦ ਕੀਤਾ ਜਾ ਰਿਹਾ ਹੈ ।

 

You may also like