ਹਰਭਜਨ ਮਾਨ ਦੇ ਵੱਡੇ ਵੀਰ ਕੈਪਟਨ ਗੁਰਸੇਵਕ ਮਾਨ ਦੀ ਗਾਇਕੀ ਦਿੰਦੀ ਹੈ ਰੂਹ ਨੂੰ ਸਕੂਨ, ਦੇਖੋ ਵੀਡੀਓ

Written by  Aaseen Khan   |  February 03rd 2019 11:25 AM  |  Updated: February 03rd 2019 11:25 AM

ਹਰਭਜਨ ਮਾਨ ਦੇ ਵੱਡੇ ਵੀਰ ਕੈਪਟਨ ਗੁਰਸੇਵਕ ਮਾਨ ਦੀ ਗਾਇਕੀ ਦਿੰਦੀ ਹੈ ਰੂਹ ਨੂੰ ਸਕੂਨ, ਦੇਖੋ ਵੀਡੀਓ

ਹਰਭਜਨ ਮਾਨ ਦੇ ਵੱਡੇ ਵੀਰ ਕੈਪਟਨ ਗੁਰਸੇਵਕ ਮਾਨ ਦੀ ਗਾਇਕੀ ਦਿੰਦੀ ਹੈ ਰੂਹ ਨੂੰ ਸਕੂਨ, ਦੇਖੋ ਵੀਡੀਓ : ਹਰਭਜਨ ਮਾਨ ਅਤੇ ਗੁਰਸੇਵਕ ਮਾਨ ਦੋਨੋਂ ਪੰਜਾਬੀ ਸੰਗੀਤ ਜਗਤ ਦੇ ਵੱਡੇ ਨਾਮ ਹਨ। ਜਿੱਥੇ ਹਰਭਜਨ ਮਾਨ ਮਿਊਜ਼ਿਕ ਇੰਡਸਟਰੀ 'ਚ ਆਪਣੇ ਗਾਣਿਆਂ ਅਤੇ ਗਾਇਕੀ ਦੇ ਜ਼ਰੀਏ ਬਰਕਰਾਰ ਹਨ ਪਰ ਉਹਨਾਂ ਦੇ ਭਰਾ ਗੁਰਸੇਵਕ ਮਾਨ ਨੇ ਲੰਬੇ ਸਮੇਂ ਤੋਂ ਮਿਊਜ਼ਿਕ ਇੰਡਸਟਰੀ ਤੋਂ ਦੂਰੀ ਬਣਾਈ ਹੋਈ ਹੈ। ਪਰ ਗਾਇਕੀ ਤਾਂ ਦੋਨਾਂ ਭਰਾਵਾਂ ਦੇ ਰਗ ਰਗ 'ਚ ਵੱਸਦੀ ਹੈ ਭਾਵੇਂ ਕੋਈ ਕਿੰਨਾਂ ਹੀ ਦੂਰ ਹੋ ਜਾਵੇ।

ਇਸ ਦਾ ਸਬੂਤ ਦਿੰਦਾ ਹੈ ਹਰਭਜਨ ਮਾਨ ਵੱਲੋਂ ਹਾਲ ਹੀ 'ਚ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਇਹ ਵੀਡੀਓ। ਜਿਸ 'ਚ ਗੁਰਸੇਵਕ ਮਾਨ ਆਪਣੇ ਸ਼ਾਨਦਾਰ ਕਲਾਸਿਕ ਸੰਗੀਤ ਦੇ ਦਰਸ਼ਨ ਕਰਵਾ ਰਹੇ ਹਨ। ਹਰਭਜਨ ਮਾਨ ਨੇ ਕੈਪਸ਼ਨ 'ਚ ਬੜੇ ਹੀ ਖਾਸ ਸ਼ਬਦ ਲਿਖੇ ਹਨ, ਉਹਨਾਂ ਲਿਖਿਆ ਹੈ 'ਗੁਰਸੇਵਕ ਕੋਲ ਕਮਾਲ ਦਾ ਟੈਲੇਂਟ ਹੈ, ਕਿਸੇ ਵੀ ਸਾਜ ਨੂੰ ਗੱਲਾਂ ਕਰਨ ਲਗਾ ਦਿੰਦਾ ਤੇ ਮਿੱਠੀ ਆਵਾਜ਼ ਦਾ ਮਲਿਕ ਛੋਟਾ ਵੀਰ ਕੈਪਟਨ ਮਾਨ ਜਦ ਮੌਕਾ ਮਿਲੇ ਤਾਂ ਗੁਰਸੇਵਕ ਦੀ ਇਹ ਰੰਗ ਵਾਲੀ ਗਾਇਕੀ ਜ਼ਰੂਰ ਸੁਣੀਂਦੀ ਆ ਜੋ ਮੈਨੂੰ ਬਹੁਤ ਅਨੰਦ ਦਿੰਦੀ ਹੈ। ਜੁਗ ਜੁਗ ਜੀ ਸੋਹਣੇ ਵੀਰੇ'।

ਹੋਰ ਵੇਖੋ : ਜ਼ਿੰਦਗੀ ਦੇ ਸਾਰੇ ਦੁੱਖ ਤੋੜ ਰਿਹਾ ਹੈ ਹਰਭਜਨ ਮਾਨ ਦਾ ਇਹ ਵੀਡੀਓ , ਇਹ ਨਹੀਂ ਸੁਣਿਆ ਤਾਂ ਕੁੱਝ ਨਹੀਂ ਸੁਣਿਆ

ਆਪਣੇ ਵੱਡੇ ਭਰਾ ਲਈ ਹਰਭਜਨ ਮਾਨ ਦੇ ਇਹ ਸ਼ਬਦ ਉਹਨਾਂ ਵਿਚਕਾਰ ਵਾਲੀ ਸਾਂਝ ਅਤੇ ਪਿਆਰ ਨੂੰ ਦਰਸਾਉਂਦਾ ਹੈ। ਦੱਸ ਦਈਏ ਹਰਭਜਨ ਮਾਨ ਦੇ ਵੱਡੇ ਭਰਾ ਗੁਰਸੇਵਕ ਮਾਨ ਅੱਜ ਕੱਲ ਪਾਇਲਟ ਦੇ ਤੌਰ 'ਤੇ ਆਪਣੀਆਂ ਸੇਵਾਂਵਾਂ ਨਿਭਾ ਰਹੇ ਹਨ। ਹਰਭਜਨ ਮਾਨ ਅਤੇ ਗੁਰਸੇਵਕ ਮਾਨ ਹੋਰਾਂ ਨੇ ਆਪਣੀ ਗਾਇਕੀ ਦਾ ਸਫ਼ਰ ਇਕੱਠਿਆਂ ਹੀ ਸ਼ੁਰੂ ਕੀਤਾ ਸੀ। ਦੋਨਾਂ ਭਰਾਵਾਂ ਵੱਲੋਂ ਕਈ ਗਾਣੇ ਵੀ ਇਕੱਠੇ ਕੀਤੇ ਗਏ ਹਨ। ਗਾਇਕੀ ਦੀ ਇਸ ਦੁਨੀਆਂ 'ਚ ਦੋਨਾਂ ਮਾਨ ਭਰਾਵਾਂ ਦਾ ਰੁਤਬਾ ਕਾਫੀ ਊਚਾ ਹੈ। ਅਤੇ ਦਰਸ਼ਕ ਵੀ ਹਰਭਜਨ ਮਾਨ ਅਤੇ ਗੁਰਸੇਵਕ ਮਾਨ ਇੱਕ ਵਾਰ ਫਿਰ ਇਕੱਠੇ ਗਾਣੇ ਗਾਉਂਦੇ ਵੇਖਣਾ ਚਹੁੰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network