ਹਰਭਜਨ ਮਾਨ ਨੇ ਖਾਲਸਾ ਏਡ ਦੇ 20 ਸਾਲ ਪੂਰੇ ਹੋਣ ਤੇ ਕੀਤਾ ਇਹ ਖ਼ਾਸ ਮੈਸੇਜ

Written by  Lajwinder kaur   |  April 10th 2019 04:24 PM  |  Updated: April 10th 2019 04:26 PM

ਹਰਭਜਨ ਮਾਨ ਨੇ ਖਾਲਸਾ ਏਡ ਦੇ 20 ਸਾਲ ਪੂਰੇ ਹੋਣ ਤੇ ਕੀਤਾ ਇਹ ਖ਼ਾਸ ਮੈਸੇਜ

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਜਿਹੜੇ ਅੱਜ-ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ ਦੇ ਸ਼ੂਟ ‘ਚ ਬਿਜ਼ੀ ਚੱਲ ਰਹੇ ਹਨ। ਪਰ ਇਸ ਦੇ ਬਾਵਜੂਦ ਉਹ ਆਪਣੇ ਫੈਨਜ਼ ਨਾਲ ਜੁੜੇ ਰਹਿੰਦੇ ਹਨ। ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਇਕ ਬਹੁਤ ਹੀ ਖ਼ਾਸ ਪੋਸਟ ਸਾਂਝੀ ਕੀਤੀ ਹੈ। ਜੀ ਹਾਂ, ਉਨ੍ਹਾਂ ਨੇ ਇਹ ਪੋਸਟ ਖ਼ਾਸ ਖਾਲਸਾ ਏਡ ਲਈ ਪਾਈ ਹੈ। ਦੱਸ ਦਈਏ ਇਹ ਸੰਸਥਾ ਨੂੰ ਲੋਕ ਭਲਾਈ ਦੇ ਕੰਮ ਕਰਦਿਆਂ ਨੂੰ 20 ਸਾਲ ਪੂਰੇ ਹੋ ਗਏ ਹਨ। ਹਰਭਜਨ ਮਾਨ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਸੇਵਕ ਕਉ ਸੇਵਾ ਬਨਿ ਆਈ...

A will finds a way. Dilon mubarik te sijda ji.

Happy 20th birthday @khalsa_aid

Sarbat Da Bhalah’

ਹੋਰ ਵੇਖੋ:ਫ਼ਿਲਮ 'ਖ਼ਤਰੇ ਦਾ ਘੁੱਗੂ' ਦੇ ਪਹਿਲੇ ਗੀਤ ਦੀ ਸ਼ੂਟਿੰਗ, ਸੈੱਟ ਤੋਂ ਸਾਹਮਣੇ ਆਈ ਵੀਡੀਓ

ਖਾਲਸਾ ਏਡ ਅਜਿਹੀ ਸੰਸਥਾ ਹੈ ਜੋ ਤਕਲੀਫ ‘ਚ ਫਸੇ ਲੋਕਾਂ ਦੀ ਸੇਵਾ ਕਰਨ ਲਈ ਜਾਣੀ ਜਾਂਦੀ ਹੈ। ਇਹ ਸੰਸਥਾ ਪਿਛਲੇ 20 ਸਾਲ ਤੋਂ ਲੋਕਾਂ ਦੀ ਸੇਵਾ ਕਰਦੀ ਆ ਰਹੀ ਹੈ। ਸਾਲ 1999 ਤੋਂ ਲੋਕ ਭਲਾਈ ਦੇ ਕੰਮਾਂ ਲਈ ਸ਼ੁਰੂ ਹੋਇਆ ਇਹ ਸਫ਼ਰ ਅੱਜ ਵੀ ਜਾਰੀ ਹੈ। ਖਾਲਸਾ ਏਡ ਨੂੰ ਕਿਤੇ ਵੀ ਪਤਾ ਲੱਗਦਾ ਹੈ ਕਿ ਕੋਈ ਕੁਦਰਤੀ ਆਫ਼ਤ ‘ਚ ਲੋਕ ਫਸੇ ਹੋਏ ਹਨ ਤਾਂ ਇਹ ਸੰਸਥਾ ਤੁਰੰਤ ਮਦਦ ਲਈ ਪਹੁੰਚ ਜਾਂਦੀ ਹੈ। ਕੋਈ ਮਤਭੇਦ ਕੀਤੇ ਬਿਨ੍ਹਾਂ ਇਹ ਸੰਸਥਾ ਦੁਨੀਆਂ ਦੇ ਕੋਨੇ-ਕੋਨੇ ‘ਚ ਜਾ ਕੇ ਲੋਕਾਂ ਦੀ ਮਦਦ ਲਈ ਸਭ ਤੋਂ ਪਹਿਲਾਂ ਅਗੇ ਆਉਂਦੀ ਹੈ। ਹਾਲ ‘ਚ ਸਾਊਥ ਅਫਰੀਕਾ  ‘ਚ ਆਏ ਚੱਕਰਵਾਤੀ ਤੂਫ਼ਾਨ ਕਾਰਨ ਵੱਡਾ ਨੁਕਸਾਨ ਹੋਇਆ। ਜਿਸ ਤੋਂ ਬਾਅਦ ਇਸ ਸੰਸਥਾ ਦੇ ਮੈਂਬਰ ਲੋਕਾਂ ਦੀ ਮਦਦ ਲਈ ਉੱਥੇ ਪਹੁੰਚ ਗਏ ਅਤੇ ਲੋਕਾਂ ਨੂੰ ਖਾਣ-ਪੀਣ ਤੇ ਹੋਰ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network