ਪਿਓ-ਧੀ ਦੇ ਰਿਸ਼ਤੇ ਨੂੰ ਬਿਆਨ ਕਰਦਾ ਗੀਤ ‘ਧੀਆਂ’ ਲੈ ਕੇ ਆ ਰਹੇ ਨੇ ਗਾਇਕ ਹਰਭਜਨ ਮਾਨ

written by Lajwinder kaur | January 26, 2022

ਗਾਇਕ ਹਰਭਜਨ ਮਾਨ Harbhajan Mann ਲੈ ਕੇ ਆ ਰਹੇ ਨੇ ਨਵਾਂ ਪੰਜਾਬੀ ਗੀਤ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਆਉਣ ਵਾਲੇ ਗੀਤ ਧੀਆਂ ਦਾ ਫਰਸਟ ਲੁੱਕ ਪੋਸਟਰ ਸ਼ੇਅਰ ਕੀਤਾ ਹੈ। ਧੀਆਂ Dheeyan, ਨੂੰ ਲੈ ਕੇ ਪਹਿਲਾਂ ਵੀ ਬਹੁਤ ਸਾਰੇ ਗਾਇਕ ਗੀਤ ਗਾ ਚੁੱਕੇ ਨੇ। ਇਸ ਵਾਰ ਗਾਇਕ ਹਰਭਜਨ ਮਾਨ ਆਪਣੀ ਆਵਾਜ਼ ਚ ਧੀਆਂ ਦੇ ਲਈ ਗੀਤ ਲੈ ਕੇ ਆ ਰਹੇ ਨੇ। ਇਹ ਗੀਤ 28 ਜਨਵਰੀ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਵਰਲਡ ਵਾਇਡ ਐਕਸਕਲਿਉਸਿਵ ਚਲਾਇਆ ਜਾਵੇਗਾ।

ਹੋਰ ਪੜ੍ਹੋ : ਜਦੋਂ ਕੌਰ ਬੀ ਨੇ ਘੁੰਢ ਕੱਢ ਕੇ ਪਾਇਆ ਗਿੱਧਾ, ਤਾਂ ਦਰਸ਼ਕਾਂ ਨੂੰ ਖੂਬ ਪਸੰਦ ਆਇਆ ਗਾਇਕਾ ਦਾ ਕਿਊਟ ਅੰਦਾਜ਼, ਦੇਖੋ ਵੀਡੀਓ

singer harbhajan mann

ਹਰਭਜਨ ਮਾਨ ਨੇ ਗਾਣੇ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਤੁਹਾਡੇ ਸਾਰਿਆਂ ਦੇ ਦਿਲਾਂ 'ਚ ਘਰ ਕਰਨ ਵਾਲਾ ਬਹੁਤ ਹੀ ਪਿਆਰਾ ਗੀਤ....'ਧੀਆਂ'’ ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਅਸੀਂ 28/1/22 ਨੂੰ ਲੈ ਕੇ ਆ ਰਹੇ ਆਂ। ਆਸ ਹੈ ਤੁਸੀਂ ਸਾਰੇ ਇਸ ਗੀਤ ਨੂੰ ਪਸੰਦ ਕਰੋਗੇ’। ਗੀਤ ਦੇ ਪੋਸਟਰ ਚ ਹਰਭਜਨ ਮਾਨ ਇੱਕ ਛੋਟੀ ਜਿਹੀ ਬੱਚੀ ਦੇ ਨਾਲ ਨਜ਼ਰ ਆ ਰਹੇ ਨੇ। ਇਹ ਗੀਤ ਬਾਪ-ਧੀ ਦੇ ਪਿਆਰੇ ਜਿਹੇ ਰਿਸ਼ਤੇ ਨੂੰ ਬਿਆਨ ਕਰੇਗਾ। ਪ੍ਰਸ਼ੰਸਕ ਕਮੈਂਟ ਕਰਕੇ ਹਰਭਜਨ ਮਾਨ ਨੂੰ ਨਵੇਂ ਗੀਤ ਧੀਆਂ ਦੇ ਲਈ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।

ਹੋਰ ਪੜ੍ਹੋ : ਕੈਟਰੀਨਾ ਕੈਫ ਨੇ ਬੀਚ 'ਤੋਂ ਸਾਂਝੀਆਂ ਕੀਤੀਆਂ ਆਪਣੀ ਬੋਲਡ ਤੇ ਖ਼ੂਬਸੂਰਤ ਤਸਵੀਰਾਂ,ਫੈਨਜ਼ ਪੁੱਛ ਰਹੇ ਨੇ ਕਿਸ ਨਾਲ ਪਹੁੰਚੀ ਮਾਲਦੀਵ?

inside image of harbhajan mann

ਗਾਇਕ ਹਰਭਜਨ ਮਾਨ ਇੱਕ ਲੰਬੇ ਅਰਸੇ ਤੋਂ ਆਪਣੀ ਸਾਫ ਸੁਥਰੀ ਗਾਇਕੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ। ਇਸ ਕਰਕੇ ਹਰ ਵਰਗ ਦੇ ਲੋਕੀਂ ਉਨ੍ਹਾਂ ਦੇ ਫੈਨਜ਼ ਨੇ। ਉਹ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ਵੀ ਵਾਹ ਵਾਹੀ ਲੁੱਟ ਚੁੱਕੇ ਨੇ। ਪੰਜਾਬੀ ਫ਼ਿਲਮਾਂ ਨੂੰ ਦੁਬਾਰਾ ਸੁਰਜੀਤ ਕਰਨ ਦਾ ਸਿਹਰਾ ਹਰਭਜਨ ਮਾਨ ਨੂੰ ਦਿੱਤਾ ਜਾਂਦਾ ਹੈ। ਇਹਨਾਂ ਦੀਆਂ ਉੱਘੀਆਂ ਫ਼ਿਲਮਾਂ ਵਿੱਚ 'ਜੀ ਆਇਆਂ ਨੂੰ', 'ਮਿੱਟੀ ’ਵਾਜ਼ਾਂ ਮਾਰਦੀ', 'ਜੱਗ ਜਿਉਂਦਿਆਂ ਦੇ ਮੇਲੇ' ਤੋਂ ਇਲਾਵਾ ਕਈ ਹੋਰ ਫ਼ਿਲਮਾਂ ਨੇ ਮੁੜ ਤੋਂ ਦਰਸ਼ਕਾਂ ਦਾ ਰੁਝਾਨ ਪੰਜਾਬੀ ਫ਼ਿਲਮਾਂ ਵੱਲ ਕੀਤਾ ਤੇ ਕਲਾਕਾਰਾਂ ਨੂੰ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਕਰਨ ਲਈ ਪ੍ਰੇਰਿਆ। ਦੱਸ ਦਈਏ ਕਾਫੀ ਸਮੇਂ ਬਾਅਦ ਹਰਭਜਨ ਮਾਨ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ। ਉਹ ਪੀ.ਆਰ ਟਾਈਟਲ ਹੇਠ ਬਣੀ ਫ਼ਿਲਮ ਚ ਦਿਖਾਈ ਦੇਣਗੇ। ਦਰਸ਼ਕ ਵੀ ਬਹੁਤ ਹੀ ਬੇਸਬਰੀ ਦੇ ਨਾਲ ਇਸ ਫ਼ਿਲਮ ਦੀ ਉਡੀਕ ਕਰ ਰਹੇ ਹਨ।

You may also like