ਹਰਭਜਨ ਮਾਨ ਨੇ ਪੁਰਾਣੀ ਯਾਦ ਕੀਤੀ ਸਾਂਝੀ, ਵੀਡੀਓ ਦਰਸ਼ਕਾਂ ਨੂੰ ਆ ਰਿਹਾ ਪਸੰਦ

written by Shaminder | August 18, 2021

ਹਰਭਜਨ ਮਾਨ (Harbhajan Mann) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਇੱਕ ਪੁਰਾਣੀ ਯਾਦ ਸਾਂਝੀ ਕੀਤੀ ਹੈ । ਜਿਸ ‘ਚ ਉਹ ਆਪਣੇ ਛੋਟੇ ਭਰਾ ਗੁਰਸੇਵਕ ਮਾਨ (Gursewak Mannਦੇ ਨਾਲ ਜਲੰਧਰ ਦੂਰਦਰਸ਼ਨ ‘ਤੇ ਗੀਤ ਪੇਸ਼ ਕਰਦੇ ਹੋਏ ਨਜ਼ਰ ਆ ਰਹੇ ਹਨ ।

Harbhajan Mann, -min Image From Instagram

ਹੋਰ ਪੜ੍ਹੋ : ਗੁਲਜ਼ਾਰ ਦੇ ਜਨਮ ਦਿਨ ’ਤੇ ਜਾਣੋਂ ਕਿਵੇਂ ਅੰਮ੍ਰਿਤਸਰ ਦਾ ਰਹਿਣ ਵਾਲਾ ‘ਸੰਪੂਰਨ ਸਿੰਘ ਕਾਲਰਾ’ ਬਣਿਆ ‘ਗੁਲਜ਼ਾਰ’

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਸਾਰਾ ਸਾਰਾ ਸਾਲ ਉਡੀਕ ਹੁੰਦੀ ਸੀ ਜਲੰਧਰ ਦੂਰਦਰਸ਼ਨ ਦੇ ਨਵੇਂ ਸਾਲ ਦੇ ਸ਼ੋਅ ਦੀ। ਸਾਡੀ ਮਾਨ ਭਰਾਵਾਂ ਦੀ 31 ਦਸੰਬਰ, 1993 ਨੂੰ ਨਵੇਂ ਸਾਲ ਦੇ ਸ਼ੋਅ ‘ਹੁੱਲੇ ਹੁਲਾਰੇ’ ‘ਚ ਗਾਈ ਹੋਈ ਕਲੀ’।

ਹਰਭਜਨ ਮਾਨ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ ‘ਤੇ ਕਮੈਂਟਸ ਕਰ ਰਹੇ ਹਨ ।ਹਰਭਜਨ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਫ਼ਿਲਮ ‘ਪੀ.ਆਰ’ ‘ਚ ਨਜ਼ਰ ਆਉਣ ਵਾਲੇ ਹਨ ।

Harbhajan Mann,,-min Image From Instagram

ਇਸ ਤੋਂ ਇਲਾਵਾ ਉਹ ਕਈ ਹਿੱਟ ਗੀਤ ਵੀ ਇੰਡਸਟਰੀ ਨੂੰ ਦੇ ਚੁੱਕੇ ਹਨ । ਹਰਭਜਨ ਮਾਨ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ, ਉਨ੍ਹਾਂ ਨੇ ਨਾਂ ਸਿਰਫ਼ ਪੰਜਾਬੀ ਇੰਡਸਟਰੀ ਨੂੰ ਹਿੱਟ ਗੀਤ ਹੀ ਦਿੱਤੇ, ਬਲਕਿ ਕਈ ਹਿੱਟ ਫ਼ਿਲਮਾਂ ਵੀ ਦਿੱਤੀਆਂ ਹਨ । ਉਹ ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ ।

 

0 Comments
0

You may also like