ਹਰਭਜਨ ਮਾਨ ਨੇ ਇਹ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਕੇ ਜਨਮਦਿਨ ਦੀਆਂ ਵਧਾਈਆਂ ਦੇਣ ਵਾਲਿਆਂ ਨੂੰ ਕੀਤਾ ਧੰਨਵਾਦ

written by Lajwinder kaur | December 31, 2021

ਪੰਜਾਬੀ ਗਾਇਕ ਹਰਭਜਨ ਮਾਨ ਜਿਨ੍ਹਾਂ ਨੇ ਬੀਤੀ ਦਿਨੀ ਆਪਣਾ ਬਰਥਡੇਅ ਮਨਾਇਆ ਸੀ। ਸੋਸ਼ਲ ਮੀਡੀਆ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਪੋਸਟਾਂ ਪਾ ਕੇ ਹਰਭਜਨ ਮਾਨ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਦੀ ਪਤਨੀ ਹਰਮਨ ਮਾਨ ਨੇ ਵੀ ਕੁਝ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਆਪਣੇ ਪਤੀ ਹਰਭਜਨ ਮਾਨ ਨੂੰ ਜਨਮਦਿਨ ਦੀ ਵਧਾਈ ਦਿੱਤੀ ਸੀ।

ਹੋਰ ਪੜ੍ਹੋ : ਧਰਮਿੰਦਰ ਨੇ ਆਪਣੇ ਰਸੋਈਏ ਦੀ ਬੇਟੀ ਦੀ ਫੋਟੋ ਸ਼ੇਅਰ ਕਰਦੇ ਹੋਏ ਕਿਹਾ 'ਮਾਈ ਡਾਰਲਿੰਗ ਡੌਲ', ਤਾਂ ਪ੍ਰਸ਼ੰਸਕਾਂ ਨੇ ਦਿੱਤੀ ਇਸ ਤਰ੍ਹਾਂ ਦੀ ਪ੍ਰਤੀਕਿਰਿਆ

happy birthday harbhajan mann
ਪ੍ਰਸ਼ੰਸਕ ਅਤੇ ਕਲਾਕਾਰਾਂ ਵੱਲੋਂ ਮਿਲੇ ਪਿਆਰ ਤੇ ਸ਼ੁਭਕਾਮਨਾਵਾਂ ਲਈ ਉਨ੍ਹਾਂ ਨੇ ਇੱਕ ਪਿਆਰੀ ਜਿਹੀ ਪੋਸਟ ਪਾ ਕੇ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਆਪਣੇ ਪਰਿਵਾਰ ਦੀ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਚ ਉਹ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ- ‘ਮੇਰੇ ਜਨਮ-ਦਿਨ ਤੇ ਮੁਬਾਰਕਾਂ, ਦੁਆਵਾਂ ਤੇ ਪਿਆਰ ਭੇਜ ਰਹੇ ਤਮਾਮ ਸੱਜਣ ਬੇਲੀਆਂ ਦਾ ਦਿਲ ਦੀਆਂ ਗਹਿਰਾਈਆਂ ‘ਚੋਂ ਧੰਨਵਾਦ’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਹੋਰ ਪੜ੍ਹੋ : ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਦੀ ਹੋਈ ਸ਼ਾਨਦਾਰ ਵੈਡਿੰਗ ਰਿਸ਼ੈਪਸ਼ਨ, ਪੰਜਾਬੀ ਕਲਾਕਾਰ ਹੋਏ ਸ਼ਾਮਿਲ, ਸੋਸ਼ਲ ਮੀਡੀਆ ‘ਤੇ ਛਾਈਆਂ ਵੀਡੀਓਜ਼

harman mann shared new pics with harbhajan mann
ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਦੇ ਗਾਇਕ ਹਰਭਜਨ ਮਾਨ (Harbhajan Mann) ਜੋ ਕਿ ਇੱਕ ਲੰਬੇ ਸਮੇਂ ਤੋਂ ਆਪਣੀ ਸਾਫ਼ ਸੁਥਰੀ ਗਾਇਕੀ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ । ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਉਨ੍ਹਾਂ ਨੇ ਮੈਂ ਵਾਰੀ, ਕੰਗਨਾ, ਤਿੰਨ ਰੰਗ, ਮਾਂ, ਤੇਰੀ ਮੇਰੀ ਜੋੜੀ, ਜਾਗੋ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਗਾਇਕੀ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਵੀ ਵਾਹ ਵਾਹੀ ਖੱਟ ਚੁੱਕੇ ਹਨ। ਹਰਭਜਨ ਮਾਨ ਨੇ ਹੀ ਮੁੜ ਤੋਂ ਪੰਜਾਬੀ ਫ਼ਿਲਮਾਂ ਨੂੰ ਸੁਰਜੀਤ ਕੀਤਾ ਸੀ। ਜਿਸ ਤੋਂ ਬਾਅਦ ਪੰਜਾਬੀ ਫ਼ਿਲਮਾਂ ਦਾ ਦੁਬਾਰਾ ਤੋਂ ਆਗਾਜ਼ ਹੋਇਆ ਹੈ। ਇੱਕ ਵਾਰ ਫਿਰ ਤੋਂ ਉਹ ਵੱਡੇ ਪਰਦੇ ਉੱਤੇ ਵਾਪਸੀ ਕਰਨ ਜਾ ਰਹੇ ਨੇ। ਉਨ੍ਹਾਂ ਦੀ ਫ਼ਿਲਮ ਪੀ.ਆਰ ਦੁਨੀਆ ਭਰ ਦੇ ਸਿਨੇਮਾ ਘਰਾਂ ‘ਚ 13 ਮਈ 2022 ਨੂੰ ਰਿਲੀਜ਼ ਹੋਵੇਗੀ । ਇਸ ਫ਼ਿਲਮ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸੁਕ ਹਨ।

You may also like