
6 ਜੂਨ ਸੰਨ 1984 'ਚ ਵਾਪਰੇ ਸਾਕਾ ਨੀਲਾ ਤਾਰਾ (Operation Blue Star) ਦੀ 38 ਵਰ੍ਹੇਗੰਢ ਮਨਾਈ ਜਾ ਰਹੀ ਹੈ। ਸਾਕਾ ਨੀਲਾ ਤਾਰਾ ਭਾਰਤੀ ਫ਼ੌਜ ਦੇ ਸਭ ਤੋਂ ਵੱਡੇ ਮਿਸ਼ਨ ਵਿੱਚੋਂ ਇੱਕ ਸੀ। ਇਸ ਮੌਕੇ ਮਸ਼ਹੂਰ ਪੰਜਾਬੀ ਗਾਇਕ ਹਰਭਜਨ ਮਾਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇੱਕ ਖ਼ਾਸ ਸੰਦੇਸ਼ ਲਿਖਿਆ ਹੈ, ਜੋ ਕਿ ਹਰ ਪੜ੍ਹਨ ਵਾਲੇ ਨੂੰ ਭਾਵੁਕ ਕਰ ਰਿਹਾ ਹੈ।

ਸਾਲ 1984 ਦੇ ਘੱਲੂਘਾਰੇ ਨੂੰ ਯਾਦ ਕਰਦੇ ਹੋਏ ਪੰਜਾਬੀ ਗਾਇਕ ਹਰਭਜਨ ਮਾਨ ਬੇਹੱਦ ਭਾਵੁਕ ਹੋ ਗਏ। ਉਨ੍ਹਾਂ ਉਸ ਵੇਲੇ ਦੇ ਸਮੇਂ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀ ਤਸਵੀਰ ਸ਼ੇਅਰ ਕੀਤੀ ਹੈ। ਜੋ ਕਿ ਹਰ ਕਿਸੇ ਨੂੰ ਭਾਵੂਕ ਕਰ ਦੇਣ ਵਾਲੀ ਹੈ।

ਹਰਭਜਨ ਮਾਨ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ, " ਜਦੋਂ ਕਦੇ ਸਿੱਖੀ ਨੂੰ ਪੈਦਾ ਹੋਊ ਖ਼ਤਰਾ ਜੀ, ਡੋਲ ਦੇਣਗੇ ਸਿੱਖ ਖੂਨ ਦਾ ਕਤਰਾ ਕਤਰਾ ਜੀ। " 🙏🏻 #neverforget1984
ਜ਼ੁਲਮ ਦੀਆਂ ਦੀਵਾਰਾਂ, ਉੱਸਰ ਢਹਿੰਦੀਆਂ ਰਹਿਣਗੀਆਂ।
ਪੰਥ ਤੇਰੇ ਦੀਆਂ ਗੂੰਜਾਂ, ਜੁੱਗ-ਜੁੱਗ ਪੈਂਦੀਆਂ ਰਹਿਣਗੀਆਂ 🙏🏻#NeverForget1984 pic.twitter.com/wcC6osWnYy— Harbhajan Mann (@harbhajanmann) June 6, 2022
ਇਸ ਤੋਂ ਇਲਾਵਾ ਹਰਭਜਨ ਮਾਨ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਵੀ ਇੱਕ ਹੋਰ ਟਵੀਟ ਕਰ ਕੈਪਸ਼ਨ ਵਿੱਚ ਲਿਖਿਆ, " ਜ਼ੁਲਮ ਦੀਆਂ ਦੀਵਾਰਾਂ, ਉੱਸਰ ਢਹਿੰਦੀਆਂ ਰਹਿਣਗੀਆਂ।ਪੰਥ ਤੇਰੇ ਦੀਆਂ ਗੂੰਜਾਂ, ਜੁੱਗ-ਜੁੱਗ ਪੈਂਦੀਆਂ ਰਹਿਣਗੀਆਂ। 🙏🏻#NeverForget1984
ਜਾਣੋ ਕੀ ਹੈ ਸਾਕਾ ਨੀਲਾ ਤਾਰਾ (Operation Blue Star) ਦਾ ਇਤਿਹਾਸ
ਜੂਨ 84 ਦੇ ਉਹ ਕਾਲੇ ਦਿਨ ਸੰਗਤ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਇਕੱਠੀਆਂ ਹੋਈਆਂ ਸਨ ਅਤੇ ਉਸ ਸਮੇਂ ਭਾਰਤੀ ਫ਼ੌਜ ਨੇ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਅਨੇਕਾਂ ਹੀ ਨਿਰਦੋਸ਼, ਮਾਸੂਮ ਅਤੇ ਨਿਹੱਥੇ ਲੋਕਾਂ ਨੂੰ ਮਾਰਿਆ ਗਿਆ ਸੀ।

ਆਪਰੇਸ਼ਨ ਬਲੂ ਸਟਾਰ 'ਚ 83 ਫ਼ੌਜੀ ਸ਼ਹੀਦ ਹੋਏ ਸਨ ਅਤੇ 249 ਜ਼ਖ਼ਮੀ ਹੋਏ ਸਨ। ਇਸ ਵਿੱਚ 492 ਆਮ ਲੋਕਾਂ ਦੀ ਜਾਨ ਗਈ ਸੀ ਤੇ 1592 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ।ਆਪਰੇਸ਼ਨ ਬਲੂ ਸਟਾਰ 3 ਜੂਨ ਤੋਂ 7 ਜੂਨ ਤੱਕ ਲੈ. ਜਨਰਲ ਕੁਲਦੀਪ ਸਿੰਘ ਦੀ ਅਗਵਾਈ ਹੇਠ ਚੱਲਿਆ ਸੀ। ਇਸ ਮੌਕੇ ਗੁਰਦੁਆਰਾ ਕੰਪਲੈਕਸ 'ਚ 51 ਲਾਈਟ ਮਸ਼ੀਨ ਗੰਨਾਂ ਬਰਾਮਦ ਹੋਈਆਂ ਸਨ। ਸਾਕਾ ਨੀਲਾ ਤਾਰਾ ਦਾ ਸੰਤਾਪ ਹੰਢਾਉਣ ਵਾਲੇ ਪੀੜਤਾਂ ਦੇ ਜ਼ਖ਼ਮ ਅੱਜ ਵੀ ਨਹੀਂ ਭਰੇ। ਦੱਸ ਦਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਕਾ ਨੀਲਾ ਤਾਰਾ ਦੀ 35ਵੀਂ ਵਰ੍ਹੇਗੰਢ ਸ਼ਾਂਤੀ-ਪੂਰਵਕ ਮਨਾਉਣ ਦੀ ਅਪੀਲ ਕੀਤੀ ਹੈ।
View this post on Instagram