ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ‘ਤੇ ਹਰਭਜਨ ਮਾਨ ਨੇ ਵੀਡੀਓ ਸਾਂਝਾ ਕਰ ਦਿੱਤੀ ਸ਼ਰਧਾਂਜਲੀ

written by Shaminder | March 23, 2021

ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ‘ਤੇ ਹਰ ਕੋਈ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ । ਇਸ ਮੌਕੇ ਸੈਲੀਬ੍ਰੇਟੀਜ਼ ਵੀ ਆਪੋ ਆਪਣੇ ਤਰੀਕੇ ਦੇ ਨਾਲ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ । ਗਾਇਕ ਅਤੇ ਅਦਾਕਾਰ ਹਰਭਜਨ ਮਾਨ ਨੇ ਵੀ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਹੈ ।

harbhajan Mann Image From Harbhajan Mann’s Instagram
ਹੋਰ ਪੜ੍ਹੋ : ਬਾਲੀਵੁੱਡ ਤੋਂ ਆਈ ਬੁਰੀ ਖ਼ਬਰ ਮਸ਼ਹੂਰ ਨਿਰਦੇਸ਼ਕ ਅਤੇ ਲੇਖਕ ਸਾਗਰ ਸਰਹੱਦੀ ਦਾ ਦਿਹਾਂਤ
Harbhajan Mann Image From Harbhajan Mann’s Instagram
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਨ੍ਹਾਂ ਨੇ ਆਪਣੇ ਗੀਤ ਦੇ ਰਾਹੀਂ ਸ਼ਹੀਦਾਂ ਦੀ ਸੂਰਬੀਰਤਾ ਨੂੰ ਯਾਦ ਕੀਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦੀ ਮਹਾਨ ਕੁਰਬਾਨੀ ਨੂੰ ਸੈਲਿਊਟ ਆ।
harbhajan Mann Image From Harbhajan Mann’s Instagram
ਕੁਝ ਦੇਰ ਪਹਿਲਾਂ ਮੈਂ ਆਪਣੇ ਪਿੰਡ ਖੇਮੂਆਣੇ ਗਾਇਆ, ਜਦੋਂ ਉਹ ਗੀਤ ਗਾਇਆ ਤਾਂ ਉੱਥੇ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਸੀ।
ਜਦੋਂ ਮੈਂ ਉਹ ਗੀਤ ਦੁਬਾਰਾ ਗਾਉਣ ਦਾ ਸਬੱਬ ਬਣਿਆ ਜਿਹੜਾ ਮੈਂ ਤੇ ਗੁਰਸੇਵਕ ਨਿੱਕੇ ਹੁੰਦੇ ਗਾਉਂਦੇ ਸੀ। ਹਾਜ਼ਿਰ ਏ ਸਰਦਾਰ ਭਗਤ ਸਿੰਘ ਨੂੰ ਫਾਂਸੀ ਲੱਗਣ ਵੇਲੇ ਦਾ ਉਹ ਦ੍ਰਿਸ਼ ਚਮਕੌਰ ਸਿੰਘ ਸੇਖੋਂ ਤੇ ਨਵਦੀਪ ਗਿੱਲ ਦੇ ਨਾਲ’। ਇਸ ਤੋਂ ਇਲਾਵਾ ਹੋਰ ਵੀ ਕਈ ਗਾਇਕਾਂ ‘ਤੇ ਅਦਾਕਾਰਾਂ ਨੇ ਸ਼ਹੀਦਾਂ ਨੂੰ ਯਾਦ ਕੀਤਾ ਹੈ।  

0 Comments
0

You may also like