ਹਰਭਜਨ ਮਾਨ ਜਲਦ ਆਪਣੇ ਨਵੇਂ ਗੀਤ ‘ਰੂਹ ਰਾਜ਼ੀ’ ਨਾਲ ਹੋਣਗੇ ਹਾਜ਼ਰ

written by Shaminder | January 07, 2021

ਹਰਭਜਨ ਮਾਨ ਜਲਦ ਹੀ ਆਪਣੇ ਨਵੇਂ ਗੀਤ ਨਾਲ ਹਾਜ਼ਰ ਹੋਣਗੇ । ਇਸ ਗੀਤ ਦਾ ਫਸਟ ਲੁੱਕ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਰੂਹ ਰਾਜ਼ੀ ਨਾਂਅ ਦੇ ਟਾਈਟਲ ਹੇਠ ਇਸ ਗੀਤ ਨੂੰ 9 ਜਨਵਰੀ ਨੂੰ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਦੇ ਬੋਲ ਬਾਬੂ ਸਿੰਘ ਮਾਨ ਨੇ ਲਿਖੇ ਹਨ ।ਮਿਊਜ਼ਿਕ ਇਮਪਾਇਰ ਨੇ ਦਿੱਤਾ ਹੈ । harbhajan ਇਸ ਗੀਤ ਦਾ ਹਰਭਜਨ ਮਾਨ ਦੇ ਚਾਹੁਣ ਵਾਲੇ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਹਰਭਜਨ ਮਾਨ ਕਈ ਗੀਤ ਰਿਲੀਜ਼ ਕਰ ਚੁੱਕੇ ਹਨ । ਹੋਰ ਪੜ੍ਹੋ : ਹਰਭਜਨ ਮਾਨ ਨੇ ਸਾਂਝਾ ਕੀਤਾ ਬਜ਼ੁਰਗ ਦਾ ਵੀਡੀਓ, ਹਰ ਕੋਈ ਬਜ਼ੁਰਗ ਦੇ ਜਜ਼ਬੇ ਨੂੰ ਕਰ ਰਿਹਾ ਸਲਾਮ
Ranjit And Harbhajan ਹਾਲ ਹੀ ‘ਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ‘ਤੇ ਖਾਲਸਾ ਪੰਥ ਨਾਂਅ ਦੇ ਟਾਈਟਲ ਹੇਠ ਉਨ੍ਹਾਂ ਦਾ ਧਾਰਮਿਕ ਗੀਤ ਆਇਆ ਸੀ ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । harbhajan mann ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨਾਂ ਦੇ ਹੱਕ ‘ਚ ਵੀ ਕਈ ਗੀਤ ਕੱਢੇ ਹਨ । ਪਿਛਲੇ ਕਈ ਦਿਨਾਂ ਤੋਂ ਉਹ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰਦੇ ਆ ਰਹੇ ਹਨ।

0 Comments
0

You may also like