ਅੱਜ ਹੈ ਹਰਭਜਨ ਮਾਨ ਦੇ ਵੱਡੇ ਬੇਟੇ ਅਵਕਾਸ਼ ਮਾਨ ਦਾ ਜਨਮ ਦਿਨ, ਪੋਸਟ ਪਾ ਕੇ ਪ੍ਰਮਾਤਮਾ ਦਾ ਕੀਤਾ ਧੰਨਵਾਦ ‘ਇੰਨਾ ਸਲੀਕੇ ਭਰਿਆ ਤੇ ਪਿਆਰਾ ਜਿਹਾ ਬੇਟਾ ਦੇਣ ਲਈ’

Written by  Lajwinder kaur   |  September 03rd 2020 10:37 AM  |  Updated: September 03rd 2020 10:37 AM

ਅੱਜ ਹੈ ਹਰਭਜਨ ਮਾਨ ਦੇ ਵੱਡੇ ਬੇਟੇ ਅਵਕਾਸ਼ ਮਾਨ ਦਾ ਜਨਮ ਦਿਨ, ਪੋਸਟ ਪਾ ਕੇ ਪ੍ਰਮਾਤਮਾ ਦਾ ਕੀਤਾ ਧੰਨਵਾਦ ‘ਇੰਨਾ ਸਲੀਕੇ ਭਰਿਆ ਤੇ ਪਿਆਰਾ ਜਿਹਾ ਬੇਟਾ ਦੇਣ ਲਈ’

ਹਰਭਜਨ ਮਾਨ ਜੋ ਕਿ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ । ਉਨ੍ਹਾਂ ਨੇ ਆਪਣੀ ਸਾਫ-ਸੁਥਰੀ ਗਾਇਕੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੋਈ । ਉਹ ਲੰਮੇ ਸਮੇਂ ਤੋਂ ਆਪਣੇ ਗੀਤਾਂ ਦੇ ਨਾਲ ਪੰਜਾਬੀ ਮਿਊਜ਼ਿਕ ਜਗਤ ਦੀ ਸੇਵਾ ਕਰ ਰਹੇ ਨੇ । ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਅੱਜ ਉਨ੍ਹਾਂ ਦੇ ਵੱਡੇ ਬੇਟੇ ਅਵਕਾਸ਼ ਮਾਨ ਦਾ ਜਨਮ ਦਿਨ ਹੈ ।

View this post on Instagram

 

ਤੁਮ ਸਭ ਸੇ ਜੁਦਾ, ਸਭ ਸੇ ਚੁਨਿੰਦਾ ਹੈ ਤੁਮ ਵੋਹ ਹੋ, ਯਹਾਂ ਮੁਸ਼ਕਿਲ ਭੀ ਸ਼ਰਮਿੰਦਾ ਹੈ!! ਸੋਹਣੇ ਪੁੱਤ ਅਵਕਾਸ਼ ਜਨਮ ਦਿਨ ਮੁਬਾਰਕ ? ? ਹਰਮਨ ਅਤੇ ਮੈਂ ਖ਼ੁਸ਼ਨਸੀਬ ਹਾਂ ਕਿ ਪਰਵਰਦਗਾਰ ਨੇ “ਅਵਕਾਸ਼” ਵਰਗਾ ਆਗਿਆਕਾਰ, ਸਲੀਕੇ ਭਰਿਆ ਅਤੇ ਬੇਹੱਦ ਪਿਆਰਾ ਬੇਟਾ ਸਾਡੀ ਝੋਲੀ ਵਿੱਚ ਪਾਇਆ। ਸਾਡੀ ਅਰਦਾਸ ਹੈ ਕਿ ਅਵਕਾਸ਼ ਆਪਣੀ ਅਣਥੱਕ ਮਿਹਨਤ ਸਦਕਾ ਦਿਨ-ਬ-ਦਿਨ ਆਪਣੇ ਹਰ ਸੁਪਨੇ ਨੂੰ ਪੂਰਾ ਕਰੇ ਅਤੇ ਪ੍ਰਮਾਤਮਾ ਅਵਕਾਸ਼ ਦੀ ਇਸ ਕੋਸ਼ਿਸ਼ ਨੂੰ ਭਾਗ ਲਾਵੇ ???? A very happy and blessed birthday to our amazing big boy, AVKASH?? “You are loved for the the boy you were, the special man you are now, and the wonderful son you will always be.” @avkash.mann @holisticallyharman

A post shared by Harbhajan Mann (@harbhajanmannofficial) on

ਹਰਭਜਨ ਮਾਨ ਨੇ ਬਹੁਤ ਹੀ ਪਿਆਰੀ ਜਿਹੀ ਪੋਸਟ ਦੇ ਨਾਲ ਆਪਣੇ ਬੇਟੇ ਅਵਕਾਸ਼ ਮਾਨ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਨੇ । ਉਨ੍ਹਾਂ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਤੁਮ ਸਭ ਸੇ ਜੁਦਾ, ਸਭ ਸੇ ਚੁਨਿੰਦਾ ਹੈ

ਤੁਮ ਵੋਹ ਹੋ, ਯਹਾਂ ਮੁਸ਼ਕਿਲ ਭੀ ਸ਼ਰਮਿੰਦਾ ਹੈ!!

ਸੋਹਣੇ ਪੁੱਤ ਅਵਕਾਸ਼ ਜਨਮ ਦਿਨ ਮੁਬਾਰਕ ? ?

ਹਰਮਨ ਅਤੇ ਮੈਂ ਖ਼ੁਸ਼ਨਸੀਬ ਹਾਂ ਕਿ ਪਰਵਰਦਗਾਰ ਨੇ “ਅਵਕਾਸ਼” ਵਰਗਾ ਆਗਿਆਕਾਰ, ਸਲੀਕੇ ਭਰਿਆ ਅਤੇ ਬੇਹੱਦ ਪਿਆਰਾ ਬੇਟਾ ਸਾਡੀ ਝੋਲੀ ਵਿੱਚ ਪਾਇਆ।

 ਸਾਡੀ ਅਰਦਾਸ ਹੈ ਕਿ ਅਵਕਾਸ਼ ਆਪਣੀ ਅਣਥੱਕ ਮਿਹਨਤ ਸਦਕਾ ਦਿਨ-ਬ-ਦਿਨ ਆਪਣੇ ਹਰ ਸੁਪਨੇ ਨੂੰ ਪੂਰਾ ਕਰੇ ਅਤੇ ਪ੍ਰਮਾਤਮਾ ਅਵਕਾਸ਼ ਦੀ ਇਸ ਕੋਸ਼ਿਸ਼ ਨੂੰ ਭਾਗ ਲਾਵੇ’ । ਇਸ ਪੋਸਟ ਉੱਤੇ ਕੁਝ ਹੀ ਸਮੇਂ ‘ਚ ਵੱਡੀ ਗਿਣਤੀ ‘ਚ ਕਮੈਂਟਸ ਆ ਚੁੱਕੇ ਨੇ । ਫੈਨਜ਼ ਕਮੈਂਟਸ ਕਰਕੇ ਅਵਕਾਸ਼ ਮਾਨ ਨੂੰ ਬਰਥਡੇਅ ਵਿਸ਼ ਕਰ ਰਹੇ ਨੇ ।

ਜੇ ਗੱਲ ਕਰੀਏ ਅਵਕਾਸ਼ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਵੀ ਆਪਣੇ ਪਿਤਾ ਦੇ ਨਕਸ਼ੇ ਕਦਮ ਉੱਤੇ ਚੱਲਦੇ ਹੋਏ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕੰਮ ਕਰ ਰਹੇ ਨੇ । ਅਵਕਾਸ਼ ਮਾਨ ਦੇ ਵਰਕ ਫਰੰਟ ਦੀ ਤਾਂ ਬਤੌਰ ਗਾਇਕ ਉਨ੍ਹਾਂ ਨੇ ‘ਤੇਰੇ ਵਾਸਤੇ’ ਗੀਤ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਡੈਬਿਊ ਕੀਤਾ ਸੀ । ਇਸ ਤੋਂ ਬਾਅਦ ਉਹ ਇੰਗਲਿਸ਼ ਗੀਤ ‘ਡਰੀਮ’ ਲੈ ਕੇ ਆਏ ਸੀ । ਅਵਕਾਸ਼ ਮਾਨ ਜੋ ਇਸ ਸਾਲ ‘ਜੱਟ ਦੀ ਸਟਾਰ’ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸਨ । ਇਸ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network