ਹਰਭਜਨ ਮਾਨ ਦਾ ਨਵਾਂ ਗੀਤ ‘ਇਹ ਦਿਲ ਕਮਲਾ ਝੱਲਾ’ ਰਿਲੀਜ਼

written by Shaminder | June 18, 2021

ਹਰਭਜਨ ਮਾਨ ਦਾ ਨਵਾਂ ਗੀਤ ‘ਇਹ ਦਿਲ ਕਮਲਾ ਝੱਲਾ’ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਦੇ ਬੋਲ ਬਾਬੂ ਸਿੰਘ ਮਾਨ ਨੇ ਲਿਖੇ ਹਨ ।ਮਿਊਜ਼ਿਕ ਭਾਈ ਮੰਨਾ ਸਿੰਘ ਨੇ ਦਿੱਤਾ ਹੈ । ਫੀਮੇਲ ਲੀਡ ਦੇ ਤੌਰ ‘ਤੇ ਪ੍ਰਭ ਗਰੇਵਾਲ ਨਜ਼ਰ ਆ ਰਹੇ ਹਨ ।ਇਹ ਇੱਕ ਸੈਡ ਸੌਂਗ ਹੈ ਜਿਸ ‘ਚ ਦੋ ਦਿਲਾਂ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਦੋਂ ਦੋ ਪਿਆਰ ਕਰਨ ਵਾਲਿਆਂ ਚੋਂ ਇੱਕ ਵੀ ਹਮੇਸ਼ਾ ਲਈ ਦੂਰ ਚਲਾ ਜਾਂਦਾ ਹੈ ਤਾਂ ਉਸ ਦਾ ਦਰਦ ਅਸਿਹ ਹੁੰਦਾ ਹੈ ।

Harbhajan mann Image From Harbhajan Mann song

ਹੋਰ ਪੜ੍ਹੋ : ਹਰਭਜਨ ਮਾਨ ਆਪਣੇ ਖੇਤਾਂ ‘ਚ ਪਹੁੰਚੇ, ਵੀਡੀਓ ਵਾਇਰਲ 

Harbhajan mann Image From Harbhajan Mann song

 

ਇਸ ਦੀ ਪੀੜ ਉਹੀ ਜਾਣ ਸਕਦਾ ਹੈ ਜਿਸ ਨੇ ਇਸ ਦੀ ਪੀੜ ਆਪਣੇ ਪਿੰਡੇ ‘ਤੇ ਹੰਡਾਈ ਹੋਵੇ । ਇਹ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ । ਹਰਭਜਨ ਮਾਨ ਨੇ ਇਸ ਗੀਤ ਨੂੰ ਆਪਣੇ ਯੂ-ਟਿਊਬ ਚੈਨਲ ਐੱਚ ਐੱਮ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਹੈ ।

Prabh grewal Image From Harbhajan Mann song

ਗੀਤ ‘ਚ ਹਰਭਜਨ ਮਾਨ ਅਤੇ ਪ੍ਰਭ ਗਰੇਵਾਲ ਦੀ ਜੋੜੀ ਨੂੰ ਪਸੰਦ ਕੀਤਾ ਜਾ ਰਿਹਾ ਹੈ । ਪ੍ਰਭ ਗਰੇਵਾਲ ਬਤੌਰ ਫੀਮੇਲ ਮਾਡਲ ਇਸ ਗੀਤ ‘ਚ ਨਜ਼ਰ ਆਏ ਹਨ ।

0 Comments
0

You may also like