ਹਰਭਜਨ ਮਾਨ ਨੇ ਪੀ. ਆਰ ਫ਼ਿਲਮ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਇਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

written by Lajwinder kaur | January 16, 2020

‘ਜੀ ਆਇਆਂ ਨੂੰ’ ਵਰਗੀ ਸੁਪਰ ਹਿੱਟ ਫ਼ਿਲਮ ਨਾਲ ਪੰਜਾਬੀ ਸਿਨੇਮਾ ਨੂੰ ਮੁੜ ਤੋਂ ਸੁਰਜਿਤ ਕਰਨ ਵਾਲੇ ਹਰਭਜਨ ਮਾਨ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਵਾਪਸੀ ਕਰਨ ਜਾ ਰਹੇ ਹਨ। ਜੀ ਹਾਂ ਉਹ ਪੀ.ਆਰ ਟਾਈਟਲ ਹੇਠ ਆਪਣੀ ਨਵੀਂ ਫ਼ਿਲਮ ਲੈ ਕੇ ਆ ਰਹੇ ਹਨ। ਇਸ ਫ਼ਿਲਮ ਦਾ ਐਲਾਨ ਹਰਭਜਨ ਮਾਨ ਨੇ ਪਿਛਲੇ ਸਾਲ ਕਰ ਦਿੱਤਾ ਸੀ ਤੇ ਜਿਸ ਤੋਂ ਬਾਅਦ ਕੈਨੇਡਾ ਤੇ ਪੰਜਾਬ ਦੇ ਕਈ ਥਾਵਾਂ ਉੱਤੇ ਬੜੇ ਹੀ ਜ਼ੋਰਾਂ ਸ਼ੋਰਾਂ ਦੇ ਨਾਲ ਫ਼ਿਲਮ ਦੇ ਸ਼ੂਟ ਨੂੰ ਪੂਰਾ ਕੀਤਾ ਗਿਆ। ਉਧਰ ਦਰਸ਼ਕ ਵੀ ਬੜੀ ਹੀ ਬੇਸਬਰੀ ਦੇ ਨਾਲ ਆਪਣੇ ਪਸੰਦੀਦਾ ਕਲਾਕਾਰ ਹਰਭਜਨ ਮਾਨ ਨੂੰ ਮੁੜ ਤੋਂ ਅਦਾਕਾਰੀ ਕਰਦੇ ਦੇਖਣ ਲਈ ਉਤਸੁਕ ਨੇ।

View this post on Instagram

 

Today I am delighted & honoured to announce that on 15th May 2020, the film “P.R.” will be releasing in cinemas worldwide. This is not just my next film, it’s rather a film that belongs to all of you as well, as it’s roots are aligned to the days in 1999 when myself and the most renowned cinematographer of Bollywood at the time, Manmohan Singh ji, would have conversations on the sets of my music videos, deeply concerned about the state of Punjabi cinema. It’s from those conversations that the journey towards “Jee Aayan Nu” began, a film which connected me to all of you and your love & blessings throughout the path of my cinematic career. The following years saw the release of films like “Asa Nu Maan Watna Da”, “Dil Apna Punjabi”, “Mitti Wajan Maardi”, and “Mera Pind- My Home” which all contained a special message and commentary on the everyday lives of people. Now on 15th May 2020, “P.R.” will be another such film, once again with Manmohan Singh at the helm as director and myself in front of the camera, continuing on the vision we had for Punjabi cinema. Presented by Sarang Films and HM Records, we hope “P.R.” will be given the same generous amount of love as you have given to all the films before. We are excited to elevate the quality and depth of the stories and presentation of Punjabi cinema. See you at the cinemas on 15th May 2020. #ManmohanSingh #SarangFims #HMRecords @delbararya @karamjitanmol #SardoolSikandar #AmarNoori @kanwaljit19 #KamaljitNeeru @mnusandhu #15thMay2020 #PRPunjabiFilm #gursharanmann #babusinghmaan #baldevgill

A post shared by Harbhajan Mann (@harbhajanmannofficial) on

ਜਿਸਦੇ ਚੱਲਦੇ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਲੰਮੀ ਚੌੜੀ ਕੈਪਸ਼ਨ ਲਿਖਦੇ ਹੋਏ ਆਪਣੇ ਜਜ਼ਬਾਤਾਂ ਨੂੰ ਬਿਆਨ ਕੀਤਾ ਹੈ।

View this post on Instagram

 

With ace director Manmohan Singh ji and myself, these 5 films were made with a lot of love and dedication, and to this day you have cherished them and have a place in your heart. Tomorrow at 9am we will be revealing our new film’s title. Stay tuned, so excited to share this project with you??? ਫ਼ਿਲਮ ਡਾਇਰੈਕਟਰ ਮਨਮੋਹਨ ਸਿੰਘ ਜੀ ਨਾਲ ਮਿਲ ਕੇ, ਅਸੀਂ ਇਹ ਪੰਜ ਫ਼ਿਲਮਾਂ ਬੜੀ ਸ਼ਿੱਦਤ ਨਾਲ ਬਣਾਈਆਂ ਸਨ, ਉਨ੍ਹਾਂ ਨੂੰ ਤੁਸੀ ਅੱਜ ਵੀ ਆਪਣੇ ਦਿਲਾਂ ਵਿੱਚ ਵਸਾ ਰੱਖਿਆ ਹੈ। ਹੁਣ ਫਿਰ ਇਹੀ ਟੀਮ ਤੁਹਾਡੇ ਲਈ ਇੱਕ ਨਵੀਂ ਪੰਜਾਬੀ ਫ਼ਿਲਮ ਲੈ ਕੇ ਆ ਰਹੀ ਹੈ, ਜਿਸਦਾ ਟਾਈਟਲ ਕੱਲ੍ਹ ਸਵੇਰੇ 9 ਵਜੇ ਤੁਹਾਡੇ ਨਾਲ ਸਾਂਝਾ ਕਰਾਂਗੇ??? #sarangfilms #hmrecords #punjabicinema #movies #punjabi #punjab

A post shared by Harbhajan Mann (@harbhajanmannofficial) on

ਹੋਰ ਵੇਖੋ:ਅਮਰਦੀਪ ਸਿੰਘ ਗਿੱਲ ਦੀ ਕਲਮ ਤੇ ਲਹਿੰਬਰ ਹੁਸੈਨਪੁਰੀ ਦੇ ਗਾਏ ਗੀਤ ‘ਕਿਹੜੇ ਪਿੰਡ ਦੀ ਤੂੰ ਨੀ’ ‘ਤੇ ਬਾਲੀਵੁੱਡ ਦੇ ਇਸ ਹੀਰੋ ਤੇ ਇਨ੍ਹਾਂ ਵਿਦੇਸ਼ੀਆਂ ਨੇ ਭੰਗੜਾ ਪਾ ਕੇ ਬੰਨੇ ਰੰਗ, ਦੇਖੋ ਵੀਡੀਓ

ਦੱਸ ਦਈਏ ਇੱਕ ਸਮਾਂ ਅਜਿਹਾ ਆਇਆ ਸੀ ਜਦੋਂ ਪੰਜਾਬੀ ਸਿਨੇਮਾ ਕਾਫੀ ਗਿਰਾਵਟ 'ਚ ਚੱਲ ਰਿਹਾ ਸੀ ਪਰ ਮਨਮੋਹਨ ਸਿੰਘ ਅਤੇ ਹਰਭਜਨ ਮਾਨ ਹੋਰਾਂ ਨੇ ਮਿਲਕੇ ਕੋਸ਼ਿਸ ਕੀਤੀ ਤੇ ਸਾਲ 2003 ‘ਚ ਜੀ ਆਇਆਂ ਨੂੰ ਵਰਗੀ ਸ਼ਾਨਦਾਰ ਫ਼ਿਲਮ ਦਰਸ਼ਕਾਂ ਦੀ ਝੋਲੀ ਪਾਈ। ਜਿਸ ਤੋਂ ਬਾਅਦ ਮਨਮੋਹਨ ਸਿੰਘ ਤੇ ਹਰਭਜਨ ਮਾਨ ਹੋਰਾਂ ਨੇ ਇਕੱਠਿਆਂ ਦਿਲ ਆਪਣਾ ਪੰਜਾਬੀ, ਮਿੱਟੀ ਵਾਜਾਂ ਮਾਰਦੀ, ਅਸਾਂ ਨੂੰ ਮਾਣ ਵਤਨਾਂ ਦਾ, ਵਰਗੀਆਂ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਸਨ।

ਹੁਣ ਇੱਕ ਵਾਰ ਫ਼ਿਰ ਮਨਮੋਹਨ ਸਿੰਘ  ਤੇ ਹਰਭਜਨ ਮਾਨ ਦੀ ਜੋੜੀ ਫ਼ਿਲਮ ਪੀ.ਆਰ ਲੈ ਕੇ ਆ ਰਹੇ ਹਨ। ਇਸ ਫ਼ਿਲਮ ‘ਚ ਕਰਮਜੀਤ ਅਨਮੋਲ, ਮਨੂ ਸੰਧੂ, ਕਮਲਜੀਤ ਨੀਰੂ, ਗੁਰਸ਼ਰਨ ਮਾਨ, ਸਰਦੂਲ ਸਿਕੰਦਰ, ਅਮਰ ਨੂਰੀ ਵਰਗੇ ਕਈ ਹੋਰ ਕਈ ਪੰਜਾਬੀ ਕਲਾਕਾਰ ਨਜ਼ਰ ਆਉਣਗੇ। ਸਾਰੰਗ ਫ਼ਿਲਮਜ਼ ਅਤੇ ਐੱਚ.ਐੱਮ. ਰਿਕਾਰਡਜ਼ ਦੀ ਪੇਸ਼ਕਸ਼ ਵਾਲੀ ਪੀ.ਆਰ ਫ਼ਿਲਮ 15 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

0 Comments
0

You may also like