ਹਰਭਜਨ ਮਾਨ ਦਾ ਧਾਰਮਿਕ ਗੀਤ ਹੋਇਆ ਰਿਲੀਜ਼

Written by  Shaminder   |  November 28th 2020 12:48 PM  |  Updated: November 28th 2020 12:48 PM

ਹਰਭਜਨ ਮਾਨ ਦਾ ਧਾਰਮਿਕ ਗੀਤ ਹੋਇਆ ਰਿਲੀਜ਼

ਹਰਭਜਨ ਮਾਨ ਆਪਣੇ ਧਾਰਮਿਕ ਗੀਤ ‘ਬਾਬੇ ਨਾਨਕ ਨੇ ਜੱਗ ਤਾਰਿਆ’ ਦੇ ਨਾਲ ਹਾਜ਼ਰ ਹੋ ਚੁੱਕੇ ਹਨ । ਇਸ ਗੀਤ ਨੂੰ ਹਰਭਜਨ ਮਾਨ ਦੇ ਆਫੀਸ਼ੀਅਲ ਯੂ ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ । ਗੀਤ ਦੇ ਬੋਲ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਲਿਖੇ ਹੋਏ ਹਨ ਅਤੇ ਮਿਊਜ਼ਿਕ ਐਮਪਾਇਰ ਵੱਲੋਂ ਦਿੱਤਾ ਗਿਆ ਹੈ ।

harbhajan mann ਇਸ ਧਾਰਮਿਕ ਗੀਤ ‘ਚ ਬਾਬਾ ਨਾਨਕ ਸਾਹਿਬ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਇਸ ਵਹਿਮਾਂ ਭਰਮਾਂ ‘ਚ ਫਸੀ ਕੁਲ ਲੁਕਾਈ ਨੂੰ ਉਨ੍ਹਾਂ ਨੇ ਇਸ ਸੰਸਾਰ ‘ਤੇ ਇੱਕ ਫੇਰਾ ਪਾ ਕੇ ਤਾਰ ਦਿੱਤਾ ।

ਹੋਰ ਪੜ੍ਹੋ : ਹਰਭਜਨ ਮਾਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਰਿਲੀਜ਼ ਕਰਨ ਜਾ ਰਹੇ ਨਵਾਂ ਧਾਰਮਿਕ ਗੀਤ

harbhajan mann

ਦੱਸ ਦਈਏ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਗਾਇਕਾਂ ਵੱਲੋਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ । ਇਸ ਤੋਂ ਪਹਿਲਾਂ ਆਰ ਨੇਤ ‘ਤੇ ਹੋਰ ਕਈ ਗਾਇਕ ਵੀ ਗੀਤ ਰਿਲੀਜ਼ ਕਰ ਚੁੱਕੇ ਹਨ ।

Harbhajan Mann

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਹਰਭਜਨ ਮਾਨ ਕਈ ਹਿੱਟ ਗੀਤ ਦੇ ਚੁੱਕੇ ਹਨ । ਇਸ ਦੇ ਨਾਲ ਹੀ ਉਨ੍ਹਾਂ ਦਾ ਬੇਟਾ ਅਵਕਾਸ਼ ਮਾਨ ਵੀ ਗਾਇਕੀ ਦੇ ਖੇਤਰ ‘ਚ ਨਿੱਤਰ ਚੁੱਕਿਆ ਹੈ । ਉਹ ਕਈ ਹਿੱਟ ਗੀਤ ਹੁਣ ਤੱਕ ਆ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network