ਹਰਭਜਨ ਮਾਨ ਦੇ ਆਉਣ ਵਾਲੇ ਨਵੇਂ ਗੀਤ ‘Sone Deya Kangna’ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਟੀਜ਼ਰ

written by Lajwinder kaur | March 08, 2021

ਸਾਫ ਸੁਥਰੀ ਗਾਇਕੀ ਦੇ ਨਾਲ ਪੰਜਾਬੀ ਮਿਊਜ਼ਿਕ ਜਗਤ ‘ਚ ਵਾਹ-ਵਾਹੀ ਖੱਟਣ ਵਾਲੇ ਗਾਇਕ ਹਰਭਜਨ ਮਾਨ ਬਹੁਤ ਜਲਦ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਨੇ। ਜਿਸ ਕਰਕੇ ‘ਸੋਨੇ ਦਿਆ ਕੰਗਨਾ’ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ।

harbhajan maan image image source-youtube

ਹੋਰ ਪੜ੍ਹੋ : ਬੀ ਪਰਾਕ ਨੇ ਸ਼ੇਅਰ ਕੀਤਾ ਆਪਣੇ ਨਵੇਂ ਗੀਤ ‘Baarish ki jaaye’ ਦਾ ਫਰਸਟ ਲੁੱਕ, ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਤੇ ਬਾਲੀਵੁੱਡ ਐਕਟਰ ਨਵਾਜ਼ੂਦੀਨ ਸਿਦੀਕੀ ਆਉਣਗੇ ਨਜ਼ਰ

harbhajan mann new song sone deya kangna teaser out now image source-youtube

30 ਸੈਕਿੰਡ ਦਾ ਟੀਜ਼ਰ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਿਹਾ ਹੈ। ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਬਾਬੂ ਸਿੰਘ ਮਾਨ ਨੇ ਲਿਖੇ ਨੇ ਅਤੇ ਮਿਊਜ਼ਿਕ ਇੰਪਾਇਰ ਆਪਣੇ ਸੰਗੀਤ ਦੇ ਨਾਲ ਚਾਰ ਚੰਨ ਲਗਾਉਣਗੇ। NB Saab ਵੱਲੋਂ ਇਸ ਗਾਣੇ ਦਾ ਵੀਡੀਓ ਡਾਇਰੈਕਟ ਕੀਤਾ ਗਿਆ ਹੈ। HM Records ਦੇ ਲੇਬਲ ਹੇਠ ਇਹ ਪੂਰਾ ਗੀਤ ਰਿਲੀਜ਼ ਹੋਵੇਗਾ।

inside image of harbhajan mann image source-facebook

ਜੇ ਗੱਲ ਕਰੀਏ ਹਰਭਜਨ ਮਾਨ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਹਾਲ ਹੀ ‘ਚ ਉਨ੍ਹਾਂ ਦੇ ਕਈ ਕਿਸਾਨੀ ਗੀਤ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ। ਉਨ੍ਹਾਂ ਦੀ ਫ਼ਿਲਮ ਪੀ.ਆਰ ਰਿਲੀਜ਼ ਲਈ ਤਿਆਰ ਹੈ।

0 Comments
0

You may also like