ਹਰਭਜਨ ਸਿੰਘ ਨੇ ਆਪਣੇ ਸਾਥੀਆਂ ਨਾਲ 'ਲੌਂਗ ਗਵਾਚਾ' ਗੀਤ ਗਾ ਕੇ ਕਰਵਾਈ ਅੱਤ,ਵੀਡੀਓ ਕੀਤਾ ਸਾਂਝਾ By Shaminder 09 Dec 2019 | Updated On 09 Dec 2019 17:40 IST in Punjabi Buzz Celebrities Special New Update Advertisment ਹਰਭਜਨ ਸਿੰਘ ਭੱਜੀ ਨੇ ਆਪਣਾ ਇੱਕ ਵੀਡੀਓ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਆਪਣੇ ਸਾਥੀਆਂ ਨਾਲ ਨਜ਼ਰ ਆ ਰਹੇ ਨੇ ਅਤੇ 'ਲੌਂਗ ਗਵਾਚਾ' ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ । ਹਰਭਜਨ ਸਿੰਘ ਨੇ ਲੂੰਗੀ ਪਾਈ ਹੋਈ ਹੈ ਉਹ ਮਸਤੀ ਦੇ ਮੂਡ 'ਚ ਨਜ਼ਰ ਆ ਰਹੇ ਹਨ ।ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ 'ਤੇ ਲਗਾਤਾਰ ਕਮੈਂਟ ਕਰ ਰਹੇ ਹਨ । ਹੋਰ ਵੇਖੋ:ਕ੍ਰਿਕੇਟਰ ਹਰਭਜਨ ਸਿੰਘ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਸਾਂਝੀਆਂ ਕੀਤੀਆਂ ਤਸਵੀਰਾਂ Advertismenthttps://www.instagram.com/p/B5zwsowhu3C/ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਕਾਂਟੈਕਟ ਸਟਾਰ ਸਪੋਰਟਸ ਇੰਡੀਆ ਫਾਰ ਬੁਕਿੰਗ ਇਨ ਸ਼ਾਦੀ ਵਿਆਹ ਬਰਥਡੇ ਤੇ ਮੁੰਡਨ ਇਨ ਮੁੰਡੂ (ਕੇਰਲਾ ਟ੍ਰਡੀਸ਼ਨਲ) ਲੂੰਗੀ। https://www.instagram.com/p/B5rZvN0BL-I/ ਹਰਭਜਨ ਸਿੰਘ ਜਿੱਥੇ ਕ੍ਰਿਕੇਟ ਦੇ ਖੇਤਰ 'ਚ ਕਈ ਉਪਲਬਧੀਆਂ ਆਪਣੇ ਨਾਂਅ ਦਰਜ ਕਰਵਾ ਚੁੱਕੇ ਹਨ,ਉੱਥੇ ਹੀ ਉਹ ਗਾਇਕੀ ਦੇ ਖੇਤਰ 'ਚ ਵੀ ਨਿੱਤਰ ਚੁੱਕੇ ਹਨ ਅਤੇ ਉਨ੍ਹਾਂ ਦੇ ਇੱਕ ਦੋ ਗੀਤ ਵੀ ਆ ਚੁੱਕੇ ਹਨ । https://www.instagram.com/p/B5Zel4ehIZo/ ਆਪਣੇ ਗਾਇਕੀ ਦੇ ਇਸ ਹੁਨਰ ਦਾ ਪ੍ਰਗਟਾਵਾ ਉਹ ਅਕਸਰ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਅਦਾਕਾਰਾ ਗੀਤਾ ਬਸਰਾ ਨਾਲ ਵਿਆਹ ਕਰਵਾਇਆ ਸੀ ਅਤੇ ਦੋਨਾਂ ਦੀ ਇੱਕ ਕਿਊਟ ਜਿਹੀ ਧੀ ਵੀ ਹੈ । ਜਿਸ ਦੇ ਵੀਡੀਓ ਅਤੇ ਤਸਵੀਰਾਂ ਉਹ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ । #cricketer #harbhajan-singh #dance-video Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article