ਹਰਭਜਨ ਸਿੰਘ ਨੇ ਕੋਰੋਨਾ ਮਰੀਜ਼ ਲਈ ਸੋਨੂੰ ਸੂਦ ਤੋਂ ਮੰਗੀ ਮਦਦ, ਸੋਨੂੰ ਸੂਦ ਨੇ ਦਿੱਤਾ ਮਦਦ ਦਾ ਭਰੋਸਾ

written by Rupinder Kaler | May 13, 2021

ਕੋਰੋਨਾ ਕਾਲ ਵਿੱਚ ਸੋਨੂੰ ਸੂਦ ਲੋਕਾਂ ਲਈ ਮਸੀਹਾ ਬਣੇ ਹੋਏ ਹਨ । ਉਹ ਹਰ ਕੋਰੋਨਾ ਮਰੀਜ਼ ਲਈ ਆਕਸੀਜ਼ਨ ਤੇ ਦਵਾਈਆਂ ਉਪਲਬਧ ਕਰਵਾ ਰਹੇ ਹਨ । ਸੋਨੂੰ ਸੂਦ ਨੂੰ ਆਮ ਲੋਕ ਹੀ ਨਹੀਂ ਵੱਡੀਆਂ ਹਸਤੀਆਂ ਵੀ ਮਦਦ ਕਰਨ ਦੀ ਅਪੀਲ ਕਰ ਰਹੀਆਂ ਹਨ । ਕ੍ਰਿਕਟਰ ਸੁਰੇਸ਼ ਰੈਨਾ ਦੁਆਰਾ ਆਕਸੀਜਨ ਸਿਲੰਡਰ ਦੀ ਮਦਦ ਮੰਗੀ ਗਈ ਸੀ ਜਿਸ ਨੂੰ ਸੋਨੂੰ ਸੂਦ ਨੇ 10 ਮਿੰਟਾਂ ਵਿਚ ਉਪਲਬਧ ਕਰਵਾਇਆ ਸੀ। ਹੋਰ ਪੜ੍ਹੋ : ਅਦਾਕਾਰ ਮੁਕੇਸ਼ ਖੰਨਾ ਦੀ ਭੈਣ ਦਾ ਦਿਹਾਂਤ, ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਜਾਣਕਾਰੀ

Pic Courtesy: Instagram
  ਇਸ ਸਭ ਦੇ ਚਲਦੇ ਕ੍ਰਿਕਟਰ ਹਰਭਜਨ ਸਿੰਘ ਨੇ ਸੋਸ਼ਲ ਮੀਡੀਆ 'ਤੇ ਮਦਦ ਮੰਗੀ ਜਿਸ ਤੋਂ ਬਾਅਦ ਸੋਨੂੰ ਨੇ ਉਨ੍ਹਾਂ ਨੂੰ ਵੀ ਸਹਾਇਤਾ ਦਾ ਭਰੋਸਾ ਦਿੱਤਾ ਹੈ। ਕ੍ਰਿਕਟਰ ਹਰਭਜਨ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਕਰਨਾਟਕ ਦੇ ਇਕ ਮਰੀਜ਼ ਲਈ ਰੇਮੇਡਿਸਿਵਰ ਦੀ ਜ਼ਰੂਰਤ ਦੱਸਦੇ ਹੋਏ ਟੀਕੇ ਦੀ ਮੰਗ ਕੀਤੀ ਸੀ।
Pic Courtesy: Instagram
ਉਹਨਾਂ ਨੇ ਹਸਪਤਾਲ ਦਾ ਪਤਾ ਵੀ ਦਿੱਤਾ। ਹਰਭਜਨ ਨੇ ਲਿਖਿਆ ਕਿ 'ਇਕ ਰੇਮੇਡਿਸਿਵਰ ਟੀਕੇ ਦੀ ਸਖਤ ਜ਼ਰੂਰਤ ਹੈ। ਐਸ਼ਵਰਿਆ ਕਿਲ੍ਹੇ ਨੇੜੇ ਬਸਪਾ ਹਸਪਤਾਲ। ਚਿਤਰਦੁਰਗਾ ਕਰਨਾਟਕ। ' ਇਸ ਤੋਂ ਤੁਰੰਤ ਬਾਅਦ ਸੋਨੂੰ ਸੂਦ ਨੇ ਇਸ ਟਵੀਟ ਦਾ ਜਵਾਬ ਦਿੱਤਾ। ਉਹਨਂ ਨੇ ਲਿਖਿਆ ਕਿ 'ਭੱਜੀ ਪਹੁੰਚ ਜਾਵੇਗੀ।'

0 Comments
0

You may also like