ਹਰਭਜਨ ਸਿੰਘ ਨੇ ਪਹਿਲੀ ਵਾਰ ਸ਼ੇਅਰ ਕੀਤਾ ਆਪਣੀ ਬੇਟੀ ਦਾ ਵੀਡੀਓ ਤੇ ਨਾਲ ਹੀ ਦੱਸਿਆ ਕਿ ਕਿਵੇਂ ਬੱਚਿਆਂ ਨੂੰ ਘਰ ‘ਚ ਹੀ ਮਜ਼ੇਦਾਰ ਐਕਟੀਵਿਟੀ ਕਰਵਾ ਸਕਦੇ ਹੋ, ਦੇਖੋ ਇਹ ਵੀਡੀਓ

Written by  Lajwinder kaur   |  June 14th 2020 12:07 PM  |  Updated: June 14th 2020 12:07 PM

ਹਰਭਜਨ ਸਿੰਘ ਨੇ ਪਹਿਲੀ ਵਾਰ ਸ਼ੇਅਰ ਕੀਤਾ ਆਪਣੀ ਬੇਟੀ ਦਾ ਵੀਡੀਓ ਤੇ ਨਾਲ ਹੀ ਦੱਸਿਆ ਕਿ ਕਿਵੇਂ ਬੱਚਿਆਂ ਨੂੰ ਘਰ ‘ਚ ਹੀ ਮਜ਼ੇਦਾਰ ਐਕਟੀਵਿਟੀ ਕਰਵਾ ਸਕਦੇ ਹੋ, ਦੇਖੋ ਇਹ ਵੀਡੀਓ

ਭਾਰਤੀ ਕ੍ਰਿਕੇਟ ਦੇ ਤੇਜ਼ ਗੇਂਦਬਾਜ਼ ਹਰਭਜਨ ਸਿੰਘ ਨੇ ਹਮੇਸ਼ਾ ਹੀ ਆਪਣੇ ਪ੍ਰਦਰਸ਼ਨ ਨਾਲ ਸਾਹਮਣੇ ਵਾਲੀ ਟੀਮ ਦੇ ਹੋਸ਼ ਉਡਾਏ ਹਨ । ਏਨੀਂ ਦਿਨੀਂ ਉਹ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਨੇ । ਜਿਸ ਕਰਕੇ ਉਹ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਨੇ । ਉਹ ਅਕਸਰ ਆਪਣੀ ਬੇਟੀ ਤੇ ਲਾਈਫ ਪਾਟਨਰ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ । ਇਸ ਵਾਰ ਉਨ੍ਹਾਂ ਨੇ ਆਪਣੀ ਬੇਟੀ ਦਾ ਕਿਊਟ ਤੇ ਮਜ਼ੇਦਾਰ ਵੀਡੀਓ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ ।

Vote for your favourite : https://www.ptcpunjabi.co.in/voting/

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਕਿਵੇਂ ਘਰ ਨੂੰ ਹੀ ਪਲੇਅ ਗਰਾਉਂਡ ‘ਚ ਬਦਲ ਸਕਦੇ ਹੋ । ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਇਸ ਸਮੇਂ ਪੂਰਾ ਦੇਸ਼ ਕੋਰੋਨਾ ਵਾਇਰਸ ਨਾਲ ਜੰਗ ਲੜ ਰਿਹਾ ਹੈ ਤੇ ਸਭ ਆਪਣੇ ਘਰਾਂ ‘ਚ ਹੀ ਰਹਿ ਰਹੇ ਨੇ । ਇਸ ਲਈ ਬੱਚੇ ਵੀ ਬਾਹਰ ਪਲੇਅ ਗਰਾਉਂਡ ‘ਚ ਖੇਡ ਨਹੀਂ ਸਕਦੇ । ਇਸ ਵੀਡੀਓ ‘ਚ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਨੇ ਧੀ ਹਿਨਾਇਆ ਹੀਰ ਲਈ ਘਰ ‘ਚ ਹੀ ਫਨ ਐਕਟੀਵਿਟੀ ਤਿਆਰ ਕਰ ਦਿੱਤੀ ਹੈ ।

Hans Raj Mahila maha vidyalaya

harbhajan singh with family

ਵੀਡੀਓ ‘ਚ ਹਿਨਾਇਆ ਹੀਰ ਘਰ ‘ਚ ਖੇਡਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਦਰਸ਼ਕ ਖੂਬ ਪਸੰਦ ਕਰ ਰਹੇ ਨੇ ਤੇ ਦੋ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ । ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਦੇ ਨਾਲ ਬੱਚੇ ਵਧੀਆ ਚੀਜ਼ ਸਿੱਖਣ ਦੇ ਨਾਲ  ਸਰੀਰਕ ਕਸਰਤ ਵੀ ਕਰ ਸਕਦੇ ਨੇ ਤੇ ਨਾਲ ਹੀ ਵੀਡੀਓ ਗੇਮ ਤੇ ਮੋਬਾਇਲ ਗੇਮ ਤੋਂ ਦੂਰ ਰਹਿ ਸਕਦੇ ਨੇ ।

harbhajan singh


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network