ਵੈਲਨਟਾਈਨ ਡੇਅ ‘ਤੇ ਕ੍ਰਿਕੇਟਰ ਹਰਭਜਨ ਸਿੰਘ ਨੇ ਆਪਣੀ ਪਤਨੀ ਗੀਤਾ ਬਸਰਾ ਦੇ ਨਾਲ ਕਿਊਟ ਤਸਵੀਰਾਂ ਸ਼ੇਅਰ ਕਰਕੇ ਕੀਤਾ ਵਿਸ਼

written by Lajwinder kaur | February 15, 2021

ਕ੍ਰਿਕੇਟਰ ਹਰਭਜਨ ਸਿੰਘ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਵੀ ਵੈਲਨਟਾਈਨ ਡੇਅ ਮੌਕੇ ਉੱਤੇ ਆਪਣੀ ਪਤਨੀ ਗੀਤਾ ਬਸਰਾ ਨੂੰ ਵਿਸ਼ ਕਰਦੇ ਹੋਏ ਕੁਝ ਪਿਆਰੀਆਂ ਜਿਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ।

harbhajan singh and geeta basra ਹੋਰ ਪੜ੍ਹੋ : ਚੰਡੀਗੜ੍ਹ-ਮੋਹਾਲੀ ਦੇ ਹਰ ਚੌਂਕਾਂ ‘ਤੇ ਰੋਜ਼ਾਨਾ ਹੁੰਦੇ ਕਿਸਾਨੀ ਪ੍ਰਦਰਸ਼ਨ ‘ਚ ਗਾਇਕ ਹਰਫ ਚੀਮਾ ਨੇ ਪਹੁੰਚ ਕੇ ਲੋਕਾਂ ਦਾ ਵਧਾਇਆ ਜੋਸ਼, ਗੂੰਜੇ 'ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ' ਦੇ ਨਾਅਰੇ

ਉਨ੍ਹਾਂ ਨੇ ਪੋਸਟ ਚ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀ ਹੈ ਤੇ ਨਾਲ ਹੀ ਹੈਪੀ ਵੈਲਨਟਾਈਨ ਡੇਅ ਲਿਖਿਆ ਹੈ। ਇਸ ਪੋਸਟ ਉੱਤੇ ਗੀਤਾ ਬਸਰਾ ਨੇ ਵੀ ਕਿਊਟ ਜਿਹਾ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ । ਇਸ ਪੋਸਟ ਉੱਤੇ ਵੱਡੀ ਗਿਣਤੀ ਚ ਲਾਈਕਸ ਆ ਚੁੱਕੇ ਨੇ।

inside image of harbhjan singh post

ਦੱਸ ਦਈਏ ਹਰਭਜਨ ਸਿੰਘ ਤੇ ਗੀਤਾ ਬਸਰਾ ਨੇ ਸਾਲ 2015 ‘ਚ ਗੁਰੂ ਘਰ ‘ਚ ਲਾਵਾਂ ਲੈ ਕੇ ਵਿਆਹ ਕਰਵਾ ਲਿਆ ਸੀ। ਦੋਵੇਂ ਹੈਪਲੀ ਇੱਕ ਧੀ ਦੇ ਮਾਪੇ ਨੇ । ਉਨ੍ਹਾਂ ਦੀ ਬੇਟੀ ਦਾ ਨਾਂਅ ਹਿਨਾਇਆ ਹੀਰ ਹੈ।

geeta basra and harbhajan singh

 

You may also like