ਮਿੱਟੀ ਦੇ ਚੁੱਲ੍ਹੇ ‘ਤੇ ਬਣੀ ਰੋਟੀ ਦਾ ਅਨੰਦ ਲੈਂਦੇ ਹੋਏ ਨਜ਼ਰ ਆਏ ਹਰਭਜਨ ਸਿੰਘ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਕ੍ਰਿਕੇਟਰ ਭੱਜੀ ਦਾ ਇਹ ਅੰਦਾਜ਼

written by Lajwinder kaur | January 29, 2021

ਕ੍ਰਿਕੇਟਰ ਹਰਭਜਨ ਸਿੰਘ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਏਨੀਂ ਦਿਨੀ ਉਹ ਆਪਣੇ ਪੰਜਾਬ ਵਾਲੇ ਘਰ ਚ ਖੁਸ਼ਨੁਮਾ ਪਲਾਂ ਦਾ ਅਨੰਦ ਲੈ ਰਹੇ ਨੇ। ਉਨ੍ਹਾਂ ਨੇ ਆਪਣੀ ਇੱਕ ਨਵੀਂ ਛੋਟੀ ਜਿਹੀ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ । harbhajan singh image ਹੋਰ ਪੜ੍ਹੋ : ਮਨਕਿਰਤ ਔਲਖ ਨੇ ਸ਼ੇਅਰ ਕੀਤੀ ਆਪਣੀ ਭਾਣਜੀ ਦੇ ਨਾਲ ਪਿਆਰੀ ਜਿਹੀ ਤਸਵੀਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਮਾਮਾ-ਭਾਣਜੀ ਦਾ ਕਿਊਟ ਅੰਦਾਜ਼
ਉਨ੍ਹਾਂ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ-ਪਿੰਡ ਵਰਗੀ ਗੱਲਬਾਤ ਨਹੀਂ ਲੱਭਦੀ ਚਾਹੇ ਜਿੰਨਾ ਮਰਜ਼ੀ ਘੁੰਮ ਲਓ ਦੁਨੀਆ ਸਾਰੀ’ । ਦਰਸ਼ਕਾਂ ਨੂੰ ਇਹ ਕ੍ਰਿਕੇਟਰ ਭੱਜੀ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ । ਜਿਸ ਕਰਕੇ ਲੱਖਾਂ ਦੀ ਗਿਣਤੀ ਚ ਵਿਊਜ਼ ਆ ਚੁੱਕੇ ਨੇ । inside pic of harbhajan singh ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਮਾਂ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਸੀ । ਜਿਸ ਉਹ ਸਾਗ ਬਨਾਉਣ ‘ਚ ਆਪਣੀ ਮੰਮੀ ਦੀ ਮਦਦ ਕਰਦੇ ਹੋਏ ਨਜ਼ਰ ਆਏ ਸੀ । ਇਹ ਵੀਡੀਓ ਚ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈ ਸੀ । harbhajan singh pic  

0 Comments
0

You may also like