ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਨੇ ਕੀਤਾ ਖੁਲਾਸਾ, ਬੇਟੇ ਦੇ ਜਨਮ ਤੋਂ ਪਹਿਲਾਂ ਦੋ ਵਾਰ ਹੋਇਆ ਮਿਸਕੈਰੇਜ

written by Shaminder | August 03, 2021

ਕ੍ਰਿਕੇਟਰ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਜੋ ਕਿ ਬੀਤੇ ਦਿਨੀਂ ਬੇਟੇ ਦੀ ਮਾਂ ਬਣੀ ਹੈ । ਬੇਟੇ ਦੇ ਜਨਮ ਤੋਂ ਬਾਅਦ ਪੂਰਾ ਪਰਿਵਾਰ ਪੱਬਾਂ ਭਾਰ ਹੈ । ਇਸੇ ਦੌਰਾਨ ਹਰਭਜਨ ਸਿੰਘ ਦੀ ਪਤਨੀ ਨੇ ਖੁਲਾਸਾ ਕੀਤਾ ਹੈ ਕਿ ਬੇਟੇ ਦੇ ਜਨਮ ਤੋਂ ਪਹਿਲਾਂ ਉਹ ਦੋ ਵਾਰ ਮਿਸਕੈਰੇਜ਼ ਦੇ ਦਰਦ ਤੋਂ ਗੁਜ਼ਰੀ ਹੈ । ਇਸ ਦੇ ਨਾਲ ਹੀ ਉਸ ਨੇ ਹੋਰਨਾਂ ਔਰਤਾਂ ਨੂੰ ਉਮੀਦ ਨਾਂ ਛੱਡਣ ਦੀ ਸਲਾਹ ਵੀ ਦਿੱਤੀ ਹੈ ।

geeta basra

ਹੋਰ ਪੜ੍ਹੋ : ਗਾਇਕ ਸਿੱਧੂ ਮੂਸੇਵਾਲਾ ਦੀ ਭੈਣ ਨੇ ਭੇਜੀ ਰੱਖੜੀ, ਸਾਂਝੀ ਕੀਤੀ ਭਾਵੁਕ ਪੋਸਟ 

geeta basra

ਖ਼ਬਰਾਂ ਮੁਤਾਬਕ ਗੀਤਾ ਬਸਰਾ ਨੇ ਕਿਹਾ ਹੈ ਕਿ ‘ਇਸ ‘ਚ ਕੋਈ ਸ਼ੱਕ ਨਹੀਂ ਕਿ ਪਿਛਲੇ ਦੋ ਸਾਲ ਮੇਰੇ ਲਈ ਦਰਦ ਭਰੇ ਰਹੇ ਹਨ, ਪਰ ਮੈਂ ਖੁਦ ਨੂੰ ਹਿੰਮਤ ਹਾਰਨ ਤੋਂ ਰੋਕਿਆ । ਮਿਸਕੈਰੇਜ ਤੋਂ ਬਾਅਦ ਇੱਕ ਮਹਿਲਾ ਦੇ ਹਾਰਮੋਨ ਬਹੁਤ ਉੱਪਰ ਥੱਲੇ ਹੁੰਦੇ ਹਨ । ਉਸ ਲਈ ਸੰਜਮ ਬਣਾ ਕੇ ਰੱਖਣਾ ਬਹੁਤ ਮੁਸ਼ਕਿਲ ਹੁੰਦਾ ਹੈ । ਇਸ ਲਈ ਮੈਂ ਖੁਦ ਨੂੰ ਮਜ਼ਬੂਤ ਰੱਖਿਆ ਅਤੇ ਕਦੇ ਵੀ ਹੌਸਲਾ ਨਹੀਂ ਹਾਰਿਆ’।

geeta basra and harbhajan singh

ਗੀਤਾ ਬਸਰਾ ਦਾ ਕਹਿਣਾ ਹੈ ਕਿ ਸ਼ੁਰੂਆਤ ਦੇ ਤਿੰਨ ਮਹੀਨੇ ਤੱਕ ਮੈਂ ਫੈਸਲਾ ਲਿਆ ਸੀ ਕਿ ਪੂਰੀ ਤਰ੍ਹਾਂ ਅਰਾਮ ਕਰਾਂਗੀ, ਮੈਂ ਆਪਣੇ ਲਈ ਵਿਟਾਮਿਨਸ ਲਏ ਅਤੇ ਸ਼ੁਰੂਆਤੀ ਤਿੰਨ ਮਹੀਨੇ ਖ਼ਤਮ ਹੋਣ ਦਾ ਇੰਤਜ਼ਾਰ ਕੀਤਾ । ੳੇੁਸ ਤੋਂ ਬਾਅਦ ਮੈਂ ਮੁੰਬਈ ਆ ਗਈ ਅਤੇ ਥੋੜੇ ਦਿਨਾਂ ਬਾਅਦ ਯੋਗ ਕਰਨ ਲੱਗੀ। ਇਸ ਨਾਲ ਮੈਨੂੰ ਕਾਫੀ ਮਦਦ ਮਿਲੀ। ਇਸ ਵਾਰ ਮੈਨੂੰ ਅਹਿਸਾਸ ਹੋਇਆ ਕਿ ਸਭ ਕੁਝ ਠੀਕ ਹੋਵੇਗਾ’। ਜਿਸ ਤੋਂ ਬਾਅਦ 10  ਜੁਲਾਈ ਨੂੰ ਗੀਤਾ ਨੇ  ਇੱਕ ਬੇਟੇ ਨੂੰ ਜਨਮ ਦਿੱਤਾ ।

 

View this post on Instagram

 

A post shared by Geeta Basra (@geetabasra)

0 Comments
0

You may also like