ਇਸ ਮੁਸ਼ਕਿਲ ਸਮੇਂ ‘ਚ ਲੰਘ ਰਹੇ ਸੰਸਾਰ ਲਈ ਹਾਰਬੀ ਸੰਘਾ ਦੇ ਬੱਚਿਆਂ ਨੇ ਵੀ ਵਾਹਿਗੁਰੂ ਜੀ ਅੱਗੇ ਕੀਤੀ ਇਹ ਅਰਦਾਸ, ਦੇਖੋ ਵੀਡੀਓ

Written by  Lajwinder kaur   |  May 17th 2020 02:48 PM  |  Updated: May 17th 2020 02:58 PM

ਇਸ ਮੁਸ਼ਕਿਲ ਸਮੇਂ ‘ਚ ਲੰਘ ਰਹੇ ਸੰਸਾਰ ਲਈ ਹਾਰਬੀ ਸੰਘਾ ਦੇ ਬੱਚਿਆਂ ਨੇ ਵੀ ਵਾਹਿਗੁਰੂ ਜੀ ਅੱਗੇ ਕੀਤੀ ਇਹ ਅਰਦਾਸ, ਦੇਖੋ ਵੀਡੀਓ

ਪੰਜਾਬੀ ਫ਼ਿਲਮਾਂ ਦੇ ਕਾਮੇਡੀ ਅਦਾਕਾਰ ਹਾਰਬੀ ਸੰਘਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਇਸ ਵੀਡੀਓ ‘ਚ ਉਨ੍ਹਾਂ ਦੇ ਬੱਚੇ ਪਰਮਾਤਮਾ ਅੱਗੇ ਅਰਦਾਸ ਕਰਦੇ ਹੋਏ ਨਜ਼ਰ ਆ ਰਹੇ ਨੇ । ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਮੇਹਰ ਕਰੋ ਦਾਤਿਆ.. ਮੇਰੇ ਵਾਹਿਗੁਰੂ ਜੀ ਇਨ੍ਹਾਂ ਭੈਣ-ਭਰਾ ਏਕਮ ਸੰਘਾ ਤੇ ਸੁਖਲੀਨ ਸੰਘਾ ਦੀ ਬੇਨਤੀ ਕਬੂਲ ਕਰੋ’

ਦਰਸ਼ਕਾਂ ਨੂੰ ਇਨ੍ਹਾਂ ਬੱਚਿਆਂ ਦਾ ਇਹ ਮਾਸੂਮੀਅਤ ਭਰਿਆ  ਅੰਦਾਜ਼ ਬਹੁਤ ਪਸੰਦ ਆ ਰਿਹਾ ਹੈ । ਇਸ ਵੀਡੀਓ ਨੂੰ ਕਈ ਲੋਕ ਦੇਖ ਚੁੱਕੇ ਨੇ ਤੇ ਕਮੈਂਟਸ ਕਰਕੇ ਬੱਚਿਆਂ ਦੀ ਤਾਰੀਫ ਕਰ ਰਹੇ ਨੇ ।

 

View this post on Instagram

 

Apne ustad pammi 22 shhhhhhhh

A post shared by Harby Sangha (@harbysangha) on

ਜੇ ਗੱਲ ਕਰੀਏ ਹਾਰਬੀ ਸੰਘਾ ਦੇ ਕੰਮ ਦੀ ਤਾਂ ਉਹ ਹਰ ਦੂਜੀ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਂਦੇ ਨੇ । ਉਨ੍ਹਾਂ ਦੀਆਂ ਹਾਸੇ ਠੱਠੇ ਨਾਲ ਭਰਪੂਰ ਗੱਲਾਂ ਅਤੇ ਡਾਇਲਾਗਸ ਹਰ ਕਿਸੇ ਦਾ ਦਿਲ ਜਿੱਤ ਲੈਂਦੀਆਂ ਹਨ । ਉਹ ਨਿੱਕਾ ਜ਼ੈਲਦਾਰ-2, ‘ਜਿੰਦ ਜਾਨ’, ‘ਲਾਵਾਂ ਫੇਰੇ’, ‘ਮੰਜੇ ਬਿਸਤਰੇ-2’, 'ਝੱਲੇ’ ਵਰਗੀਆਂ ਕਈ ਸੁਪਰ ਹਿੱਟ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network