Advertisment

'ਨਿੱਕਾ ਜ਼ੈਲਦਾਰ 3' ਦੇ ਸੈੱਟ 'ਤੇ ਹਾਰਬੀ ਸੰਘਾ ਦੀ ਗਾਇਕੀ ਦਾ ਲੁਤਫ਼ ਲੈਂਦੀ ਹੋਈ ਨਿਸ਼ਾ ਬਾਨੋ, ਦੇਖੋ ਵੀਡੀਓ

author-image
By Aaseen Khan
New Update
'ਨਿੱਕਾ ਜ਼ੈਲਦਾਰ 3' ਦੇ ਸੈੱਟ 'ਤੇ ਹਾਰਬੀ ਸੰਘਾ ਦੀ ਗਾਇਕੀ ਦਾ ਲੁਤਫ਼ ਲੈਂਦੀ ਹੋਈ ਨਿਸ਼ਾ ਬਾਨੋ, ਦੇਖੋ ਵੀਡੀਓ
Advertisment
'ਨਿੱਕਾ ਜ਼ੈਲਦਾਰ 3' ਦੇ ਸੈੱਟ 'ਤੇ ਹਾਰਬੀ ਸੰਘਾ ਦੀ ਗਾਇਕੀ ਦਾ ਲੁਤਫ਼ ਲੈਂਦੀ ਹੋਈ ਨਿਸ਼ਾ ਬਾਨੋ, ਦੇਖੋ ਵੀਡੀਓ : ਐਮੀ ਵਿਰਕ ਤੇ ਵਾਮਿਕਾ ਗੱਬੀ ਦੀ ਆਉਣ ਵਾਲੀ ਫਿਲਮ 'ਨਿੱਕਾ ਜ਼ੈਲਦਾਰ 3' ਜਿਸ ਦਾ ਸ਼ੂਟ ਚੱਲ ਰਿਹਾ ਹੈ। ਫਿਲਮ ਦੇ ਸੈੱਟ ਤੋਂ ਕਈ ਵੀਡੀਓਜ਼ ਅਤੇ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਇਸ ਵਾਰ ਵੀ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਫਿਲਮ 'ਚ ਅਹਿਮ ਕਿਰਦਾਰ ਨਿਭਾ ਰਹੇ ਹਾਰਬੀ ਸੰਘਾ ਅਤੇ ਖੂਬਸੂਰਤ ਅਦਾਕਾਰਾ ਅਤੇ ਗਾਇਕ ਨਿਸ਼ਾ ਬਾਨੋ ਖੜੇ ਨਜ਼ਰ ਆ ਰਹੇ ਹਨ। ਸਭ ਨੂੰ ਇਹ ਤਾਂ ਪਤਾ ਹੀ ਕਿ ਹਾਰਬੀ ਸੰਘਾ ਅਦਾਕਾਰੀ ਦੇ ਨਾਲ ਨਾਲ ਗਾਇਕੀ ਵੀ ਖੂਬ ਕਰ ਲੈਂਦੇ ਹਨ।
 
View this post on Instagram
 

With great artist Nisha Bano on set Nikka Zaildar 3

A post shared by harby sangha (@harbysangha) on

Advertisment
ਇਸ ਵੀਡੀਓ 'ਚ ਹਾਰਬੀ ਸੰਘਾ ਦਾ ਸ਼ਾਨਦਾਰ ਗਾਇਕੀ ਦਾ ਲੁਤਫ਼ ਨਿਸ਼ਾ ਬਾਨੋ ਅਤੇ ਉਹਨਾਂ ਦੇ ਫੈਨਜ਼ ਲੈ ਰਹੇ ਹਨ। ਇਸ ਤੋਂ ਪਹਿਲਾਂ ਵੀ ਹਾਰਬੀ ਸੰਘਾ ਦੀਆਂ ਗਾਣਾ ਗਾਉਂਦਿਆਂ ਦੀਆਂ ਕਈ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ। ਹਾਰਬੀ ਸੰਘਾ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ 'ਚ ਅਹਿਮ ਕਿਰਦਾਰ ਨਿਭਾ ਚੁੱਕੇ ਹਨ। ਹੋਰ ਵੇਖੋ : ਹਾਰਬੀ ਸੰਘਾ ਦੀ ਹੇਕ ਤੇ ਰਾਜਵੀਰ ਜਵੰਦਾ ਦੀ ਤੂੰਬੀ ਦਾ ਨਹੀਂ ਕੋਈ ਮੁਕਾਬਲਾ, ਦੇਖੋ ਵੀਡੀਓ
 
View this post on Instagram
 

Sun k kro injoy funny#vidio

A post shared by harby sangha (@harbysangha) on

ਜਿਸ ਫਿਲਮ 'ਚ ਉਹਨਾਂ ਨੇ ਕੋਈ ਕਿਰਦਾਰ ਨਿਭਾਇਆ ਹੈ ਉਸ 'ਚ ਆਪਣੀ ਵੱਖਰੀ ਛਾਪ ਛੱਡੀ ਹੈ। ਹੁਣ ਨਿੱਕਾ ਜ਼ੈਲਦਾਰ 3 'ਚ ਹਾਰਬੀ ਸੰਘਾ ਅਤੇ ਨਿਸ਼ਾ ਬਾਨੋ ਐਮੀ ਵਿਰਕ ਅਤੇ ਵਾਮਿਕਾ ਗੱਬੀ ਨਾਲ ਦਰਸ਼ਕਾਂ ਨੂੰ ਹਸਾਉਂਦੇ ਨਜ਼ਰ ਆਉਣਗੇ।
Advertisment

Stay updated with the latest news headlines.

Follow us:
Advertisment
Advertisment
Latest Stories
Advertisment