ਹਰਦੀਪ ਗਰੇਵਾਲ ਨੇ ਆਪਣੇ ਰੋਮਾਂਟਿਕ ਬੀਟ ਸੌਂਗ ‘ਸੁਰਮੇ ਵਾਲੀ ਅੱਖ’ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

written by Lajwinder kaur | March 25, 2020

ਪੰਜਾਬੀ ਗਾਇਕ ਹਰਦੀਪ ਗਰੇਵਾਲ ਜੋ ਕਿ ਆਪਣੇ ਰੋਮਾਂਟਿਕ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਜੀ ਹਾਂ ਉਨ੍ਹਾਂ ਦਾ ਨਵਾਂ ਗੀਤ ‘ਸੁਰਮੇ ਵਾਲੀ ਅੱਖ’ ਰਿਲੀਜ਼ ਹੋ ਚੁੱਕਿਆ ਹੈ । ਇਹ ਗੀਤ ਰੋਮਾਂਟਿਕ ਜ਼ੌਨਰ ਦਾ ਹੈ ਜਿਸ ਨੂੰ ਹਰਦੀਪ ਗਰੇਵਾਲ ਤੇ ਨਿਤਿਕਾ ਜੈਨ ਨੇ ਮਿਲ ਕੇ ਗਾਇਆ ਹੈ ।

ਹੋਰ ਵੇਖੋ:ਦਿਲ ਨੂੰ ਛੂਹ ਰਿਹਾ ਹੈ ਪ੍ਰਭ ਗਿੱਲ ਦਾ ਨਵਾਂ ਗੀਤ ‘ਦਿਲ ਵਿੱਚ ਥਾਂ’, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਹਰਦੀਪ ਗਰੇਵਾਲ ਨੇ ਲਿਖੇ ਨੇ ਤੇ ਮਿਊਜ਼ਿਕ ਪਰੂਫ ਨੇ ਦਿੱਤਾ ਹੈ । ਗਾਣੇ ਦਾ ਵੀਡੀਓ ਵੀ ਬਾਕਮਾਲ ਹੈ ਜਿਸ ਨੂੰ ਗੈਰੀ ਖਟਰਾਓ ਵੱਲੋਂ ਤਿਆਰ ਕੀਤਾ ਗਿਆ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਹਰਦੀਪ ਗਰੇਵਾਲ । ਹਰਦੀਪ ਗਰੇਵਾਲ ਮਿਊਜ਼ਿਕ ਲੇਬਲ ਹੇਠ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਚੱਕਵੀਂ ਬੀਟ ਵਾਲਾ ਇਹ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਗੀਤ ਨੇ ਇੱਕ ਮਿਲੀਅਨ ਵਿਊਜ਼ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ ।

ਹਰਦੀਪ ਗਰੇਵਾਲ ਇਸ ਤੋਂ ਪਹਿਲਾਂ ਵੀ ਜੁੱ ਤੀ ਝਾੜ ਕੇ, ਮੋੜ ਸਕਦਾ , ਪੈਸੇ, ਪਲੈਟੀਨਮ, ਖਰੇ ਬੰਦੇ, 40 ਕਿੱਲੇ, ਉਡਾਰੀ, ਠੋਕ ਵਰਗੇ ਸੁਪਰ ਹਿੱਟ ਗੀਤ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਨੇ ।

You may also like