ਪਿਆਰ ਤੇ ਰਿਸ਼ਤਿਆਂ ਦੇ ਜਜ਼ਬਾਤਾਂ ਨੂੰ ਪੇਸ਼ ਕਰਦੀ ‘ਰੱਬ ਦਾ ਰੇਡੀਓ 2’ ਛੂਹ ਗਈ ਹਰਦੀਪ ਗਰੇਵਾਲ ਦੇ ਦਿਲ ਨੂੰ ਵੀ, ਕੀਤੀ ਸਾਰੀ ਟੀਮ ਦੀ ਤਾਰੀਫ

Written by  Lajwinder kaur   |  April 04th 2019 02:57 PM  |  Updated: April 04th 2019 02:57 PM

ਪਿਆਰ ਤੇ ਰਿਸ਼ਤਿਆਂ ਦੇ ਜਜ਼ਬਾਤਾਂ ਨੂੰ ਪੇਸ਼ ਕਰਦੀ ‘ਰੱਬ ਦਾ ਰੇਡੀਓ 2’ ਛੂਹ ਗਈ ਹਰਦੀਪ ਗਰੇਵਾਲ ਦੇ ਦਿਲ ਨੂੰ ਵੀ, ਕੀਤੀ ਸਾਰੀ ਟੀਮ ਦੀ ਤਾਰੀਫ

ਤਰਸੇਮ ਜੱਸੜ ਦੀ ਮੂਵੀ ‘ਰੱਬ ਦਾ ਰੇਡੀਓ 2’ ਜਿਹੜੀ ਕਿ 29 ਮਾਰਚ ਨੂੰ ਸਰੋਤਿਆਂ ਦੇ ਰੁਬਰੂ ਹੋ ਚੁੱਕੀ ਹੈ। ਸਰੋਤਿਆਂ ਵੱਲੋਂ ‘ਰੱਬ ਦਾ ਰੇਡੀਓ 2’ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸ ਦੇ ਚਲਦੇ ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਹਰਦੀਪ ਗਰੇਵਾਲ ਨੇ ‘ਰੱਬ ਦਾ ਰੇਡੀਓ 2’ ਦੀ ਤਾਰੀਫ ਕੀਤੀ ਹੈ। ਉਹਨਾਂ ਨੇ ਸਪੈਸ਼ਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ : ‘ਰੱਬ ਦਾ ਰੇਡੀਓ 2’ ਇੱਕ ਬਹੁਤ ਹੀ ਪਿਆਰੀ ਤੇ ਦਿਲ ਨੂੰ ਛੁਹਣ ਵਾਲੀ ਕਹਾਣੀ ਤੇ ਕੰਮ ਸਾਰੀ ਟੀਮ ਨੇ ਬਹੁਤ ਸੋਹਣਾ ਕੀਤਾ ਮੇਰੇ ਵੱਲੋਂ ਮੁਬਾਰਕਾਂ ਸਾਰੀ ਟੀਮ ਨੂੰ..’

ਹੋਰ ਵੇਖੋ:ਜੱਸ ਮਾਣਕ ਵੱਲੋਂ ਲਿਖੇ ਗੀਤ ਨੂੰ ਜੱਸੀ ਗਿੱਲ ਦੇਣਗੇ ਆਪਣੀ ਆਵਾਜ਼, ਗੀਤ ਦਾ ਪੋਸਟਰ ਆਇਆ ਸਾਹਮਣੇ

‘ਰੱਬ ਦਾ ਰੇਡੀਓ 2’ ਜਿਸ ‘ਚ ਮੁੱਖ ਭੂਮਿਕਾ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਨੇ ਨਿਭਾਈ ਹੈ। ਇਸ ਤੋਂ ਇਲਾਵਾ ਫ਼ਿਲਮ ‘ਚ ਬੀ.ਐੱਨ.ਸ਼ਰਮਾ, ਹਰਬੀ ਸੰਘਾ, ਨਿਰਮਲ ਰਿਸ਼ੀ, ਜਗਜੀਤ ਸੰਧੂ, ਅਵਤਾਰ ਗਿੱਲ ਅਤੇ ਕਈ ਹੋਰ ਨਾਮੀ ਕਲਾਕਾਰਾਂ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਟੁੰਬ ਲਿਆ ਹੈ।  ‘ਰੱਬ ਦਾ ਰੇਡੀਓ 2’ ਜਿਹੜੀ ਪਰਿਵਾਰਕ ਰਿਸ਼ਤਿਆਂ ਨਾਲ ਜੁੜੇ ਨਿੱਕੇ ਨਿੱਕੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਮੂਵੀ ਸਭ ਦਾ ਦਿਲ ਜਿੱਤਣ ‘ਚ ਸਫਲ ਸਾਬਿਤ ਹੋ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network