ਹਰਦੀਪ ਗਰੇਵਾਲ ਨੇ ਆਪਣੀ ਪਹਿਲੀ ਫ਼ਿਲਮ ਦਾ ਪੋਸਟਰ ਕੀਤਾ ਰਿਲੀਜ਼

written by Rupinder Kaler | June 19, 2021

ਕੋਰੋਨਾ ਕੇਸਾਂ ਦੇ ਘਟਦੇ ਹੀ ਲਾਕਡਾਊਨ ਦੇ ਨਿਯਮਾਂ ਵਿੱਚ ਢਿੱਲ ਦਿੱਤੀ ਜਾਣ ਲੱਗੀ ਹੈ । ਇਸ ਦੇ ਨਾਲ ਹੀ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਨਵੀਆਂ ਫਿਲਮਾਂ ਦਾ ਐਲਾਨ ਹੋਣ ਲੱਗਾ ਹੈ ।ਇਸ ਸਭ ਦੇ ਚਲਦੇ ਹਰਦੀਪ ਗਰੇਵਾਲ ਵੀ ਆਪਣੇ ਇੱਕ ਪੰਜਾਬੀ ਫ਼ਿਲਮ ਲੈ ਕੇ ਆ ਰਹੇ ਹਨ। ਇਸ ਫ਼ਿਲਮ ਦਾ ਟਾਈਟਲ ਤੁਣਕਾ ਤੁਣਕਾ ਹੈ, ਜਿਸ ਦਾ ਪੋਸਟਰ ਸੋਸ਼ਲ ਰਿਲੀਜ਼ ਕੀਤਾ ਗਿਆ ਹੈ ।

ਹੋਰ ਪੜ੍ਹੋ :

ਬਾਲੀਵੁੱਡ ਸਿਤਾਰਿਆਂ ਨੇ ਮਿਲਖਾ ਸਿੰਘ ਦੇ ਦਿਹਾਂਤ ’ਤੇ ਜਤਾਇਆ ਦੁੱਖ, ਫ਼ਿਲਮੀ ਸਿਤਾਰਿਆਂ ਨੇ ਦਿੱਤੀ ਸ਼ਰਧਾਂਜਲੀ

Pic Courtesy: Instagram

ਇਸ ਪੋਸਟਰ ਨੂੰ ਸਾਂਝੇ ਕਰਦਿਆਂ ਹਰਦੀਪ ਗਰੇਵਾਲ ਨੇ ਲਿਖਿਆ ਦੋਸਤੋ ਰੱਬ ਦੀ ਮਿਹਰ ਨਾਲ ਆਖ਼ਰ ਮੈਂ ਆਪਣੀ ਪਹਿਲੀ ਫ਼ਿਲਮ ਤੁਣਕਾ ਤੁਣਕਾ ਦਾ ਪੋਸਟਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਇਸ ਫ਼ਿਲਮ ਦੀ ਸ਼ੁਰੂਆਤ ਦੋ ਹਜਾਰ ਸਤਾਰਾਂ ਵਿੱਚ ਹੋਈ ਸੀ ਤੇ ਉਦੋਂ ਤੋਂ ਹੁਣ ਤਕ ਮੈਂ ਆਪਣਾ ਸਭ ਕੁਝ ਦਾਅ ਤੇ ਲਾਇਆ। ਇਹ ਇੱਕ ਵਾਰ ਚ ਬਿਆਨ ਨਹੀਂ ਹੋਣਾ।

Pic Courtesy: Instagram

ਫ਼ਿਲਮ ਚ ਮੇਰੀ ਲੁੱਕ ਕੁਝ ਏਦਾਂ ਦੀ ਸੀ ਕਿ ਅਸੀਂ ਸਮੇਂ ਤੋਂ ਪਹਿਲਾਂ ਕੁਝ ਵੀ ਰਿਵੀਲ ਨਹੀਂ ਕਰ ਸਕਦੇ। ਬਾਕੀ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਦੋ ਹਜਾਰ ਵੀਹ ਚ ਸਾਡੀ ਫ਼ਿਲਮ ਨੇ ਸੱਤ ਇੰਟਰਨੈਸ਼ਨਲ ਐਵਾਰਡ ਜਿੱਤੇ। ਪਰ ਅਸਲੀ ਐਵਾਰਡ ਤੁਹਾਡੇ ਇਸ ਫ਼ਿਲਮ ਨੂੰ 16 ਜੁਲਾਈ ਨੂੰ ਸਿਨੇਮਾ ਘਰਾਂ ‘ਚ ਵੇਖਣ ਅਤੇ ਪਸੰਦ ਕਰਨ ਤੇ ਮਿਲੇਗਾ। ਬਸ ਹੁਣ ਅੱਗੇ ਦੀ ਕਹਾਣੀ ਤੁਹਾਡੇ ਹੱਥ ਹੈ। ਟੀਜ਼ਰ ਟਰੇਲਰ ਜਲਦੀ ਹੀ ਰਿਲੀਜ਼ ਹੋਣਗੇ।

0 Comments
0

You may also like