ਹਰਦੀਪ ਗਰੇਵਾਲ ਵੱਲੋਂ ਸਾਂਝੀ ਕੀਤੀ ਇਹ ਛੋਟੇ ਬੱਚੇ ਦੀ ਵੀਡੀਓ ਜ਼ਿੰਦਗੀ ‘ਚ ਅੱਗੇ ਵਧਣ ਦੀ ਦਿੰਦੀ ਹੈ ਪ੍ਰੇਰਣਾ, ਦੇਖੋ ਵੀਡੀਓ

written by Lajwinder kaur | May 21, 2019

ਹਰਦੀਪ ਗਰੇਵਾਲ ਨੇ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਨੇ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਸਭ ਦਾ ਦਿਲ ਜਿੱਤਿਆ ਹੋਇਆ ਹੈ। ਉਨ੍ਹਾਂ ਵੱਲੋਂ ਗਾਏ ਗੀਤ ਜ਼ਿਆਦਾਤਰ ਜ਼ਿੰਦਗੀ ਦੀਆਂ ਸੱਚਾਈਆਂ ਤੋਂ ਰੁਬਰੂ ਕਰਵਾਉਂਦੇ ਨੇ। ਆਪਣੇ ਪ੍ਰੇਰਣਾ ਵਾਲੇ ਗੀਤਾਂ ਸਦਕਾ ਹੀ ਉਨ੍ਹਾਂ ਨੂੰ ਆਪਣੇ ਗੀਤ ਬੁਲੰਦੀਆਂ’ ਦੇ ਲਈ ਪੀਟੀਸੀ ਮਿਊਜ਼ਿਕ ਅਵਾਰਡ 2018 ਚ ‘ਬੈਸਟ ਸੌਂਗ ਵਿਦ ਮੈਸਿਜ਼ ਅਵਾਰਡ’ ਦੇ ਜੇਤੂ ਰਹੇ ਸਨ। ਉਨ੍ਹਾਂ ਦੇ ਜ਼ਿਆਦਾਤਰ ਗੀਤ ਪਰਿਵਾਰਕ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਹੀ ਹੁੰਦੇ ਹਨ।

View this post on Instagram
 

ਤੁਣਕਾ ਤੁਣਕਾ ?

A post shared by hardeep grewal (@hardeepgrewalofficial) on

ਹਰਦੀਪ ਗਰੇਵਾਲ ਜੋ ਕਿ ਸ਼ੋਸਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਇੱਕ ਛੋਟੇ ਜਿਹੇ ਕਿਊਟ ਬੱਚੇ ਦੀ ਵੀਡੀਓ ਆਪਣੇ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਆਪਣੇ ਗੀਤ ਠੋਕਰ ਦੀਆਂ ਕੁਝ ਲਾਇਨਾਂ ‘ਤੁਣਕਾ ਤੁਣਕਾ’ ਲਿਖਿਆ ਕੇ ਵੀਡੀਓ ਨੂੰ ਸ਼ੇਅਰ ਕੀਤਾ ਹੈ। ਵੀਡੀਓ ‘ਚ ਛੋਟੇ ਬੱਚੇ ਦਾ ਜ਼ਜਬਾ ਦੇਖਣ ਵਾਲਾ ਹੈ। ਵੀਡੀਓ ਬਹੁਤ ਵਧੀਆ ਸੰਦੇਸ਼ ਦੇ ਰਹੀ ਹੈ ਕਿ ਇਨਸਾਨ ਨੂੰ ਕਦੇ ਵੀ ਜ਼ਿੰਦਗੀ ‘ਚ ਹਾਰ ਨਹੀਂ ਮੰਨਣੀ ਚਾਹੀਦੀ ਹੈ ਤੇ ਹੌਂਸਲੇ ਤੇ ਆਤਮਵਿਸ਼ਵਾਸ ਨਾਲ ਜ਼ਿੰਦਗੀ ਜਿਉਂਣੀ ਚਾਹੀਦੀ ਹੈ। ਦਰਸ਼ਕਾਂ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram
 

?

A post shared by hardeep grewal (@hardeepgrewalofficial) on

ਹਰਦੀਪ ਗਰੇਵਾਲ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਠੋਕਰ, ਬੁਲੰਦੀਆਂ, ਖਰੇ ਬੰਦੇ, ਹੈੱਡਲਾਈਨ, ਫੇਕ ਸੁਪਰ ਸਟਾਰ ਆਦਿ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

0 Comments
0

You may also like