ਹਰਦੀਪ ਗਰੇਵਾਲ ਲੈ ਕੇ ਆ ਰਹੇ ਨੇ ਨਵਾਂ ਗੀਤ ਪਲੈਟੀਨਮ, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

Written by  Lajwinder kaur   |  June 13th 2019 10:34 AM  |  Updated: June 13th 2019 10:34 AM

ਹਰਦੀਪ ਗਰੇਵਾਲ ਲੈ ਕੇ ਆ ਰਹੇ ਨੇ ਨਵਾਂ ਗੀਤ ਪਲੈਟੀਨਮ, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

ਪੰਜਾਬੀ ਇੰਡਟਸਟਰੀ ਦੇ ਨਾਮੀ ਗਾਇਕ ਹਰਦੀਪ ਗਰੇਵਾਲ ਬਹੁਤ ਜਲਦ ਆਪਣਾ ਨਵਾਂ ਗੀਤ Platinum ਲੈ ਕੇ ਆ ਰਹੇ ਨੇ। ਜੀ ਹਾਂ ਉਨ੍ਹਾਂ ਦੇ ਗੀਤ ਪਲੈਟੀਨਮ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ ਤੇ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਪਿਆ ਹੈ। ਦਰਸ਼ਕਾਂ ‘ਚ ਉਨ੍ਹਾਂ ਦੇ ਇਸ ਨਵੇਂ ਗੀਤ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਹੋਰ ਵੇਖੋ:ਦੇਖੋ ਵਾਇਰਲ ਵੀਡੀਓ ਜਦੋਂ ਲਾੜਾ-ਲਾੜੀ ਨੇ ਸਿੱਧੂ ਮੂਸੇਵਾਲੇ ਦੇ ਗੀਤ ‘ਉੱਚੀਆਂ ਨੇ ਗੱਲਾਂ’ ‘ਤੇ ਪਾਏ ਭੰਗੜੇ

ਇਹ ਗੀਤ ਡਿਊਟ ਸੌਂਗ ਹੋਣ ਵਾਲਾ ਹੈ ਜਿਸ ‘ਚ ਹਰਦੀਪ ਗਰੇਵਾਲ ਦੇ ਨਾਲ ਗਾਇਕੀ ‘ਚ ਸਾਥ ਦੇਣਗੇ ਪੰਜਾਬੀ ਗੀਤਾਂ ਦੀ ਰਾਣੀ ਗੁਰਲੇਜ਼ ਅਖ਼ਤਰ। ਪਲੈਟੀਨਮ ਗੀਤ ਦੇ ਬੋਲ ਖ਼ੁਦ ਹਰਦੀਪ ਗਰੇਵਾਲ ਨੇ ਲਿਖੇ ਨੇ ਤੇ ਮਿਊਜ਼ਿਕ ਪਰੂਫ਼ ਨੇ ਦਿੱਤਾ ਹੈ। ਪੋਸਟਰ ਦੇਖਕੇ ਤਾਂ ਲੱਗਦਾ ਹੈ, ਇਹ ਗੀਤ ਰੋਮਾਂਟਿਕ ਬੀਟ ਸੌਂਗ ਹੋ ਸਕਦਾ ਹੈ। ਇਸ ਗੀਤ ਦੀ ਵੀਡੀਓ ਗੈਰੀ ਖਟਰਾਓ ਮੀਡੀਆ ਵੱਲੋਂ ਤਿਆਰ ਕੀਤੀ ਗਈ ਹੈ। ਇਸ ਗੀਤ ਨੂੰ ਗੀਤ ਐੱਮ.ਪੀ 3 ਦੇ ਲੇਬਲ ਹੇਠ 23 ਜੂਨ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਹਰਦੀਪ ਗਰੇਵਾਲ ਆਪਣੀ ਵਧੀਆ ਗਾਇਕੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network