ਹਰਦੀਪ ਗਰੇਵਾਲ ਦੇ ਆਉਣ ਵਾਲੇ ਗੀਤ ‘Rakaan’ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

written by Lajwinder kaur | August 19, 2021

ਪੰਜਾਬੀ ਗਾਇਕ ਹਰਦੀਪ ਗਰੇਵਾਲ (Hardeep Grewal) ਜੋ ਕਿ ਏਨੀਂ ਦਿਨੀਂ ਆਪਣੀ ਡੈਬਿਊ ਫ਼ਿਲਮ ਤੁਣਕਾ-ਤੁਣਕਾ ਕਰਕੇ ਖੂਬ ਸੁਰਖੀਆਂ ਵਟੋਰ ਰਹੇ ਨੇ। ਇਸ ਦਰਮਿਆਨ ਗਾਇਕ ਹਰਦੀਪ ਗਰੇਵਾਲ ਆਪਣਾ ਨਵਾਂ ਟਰੈਕ ਵੀ ਲੈ ਕੇ ਆ ਰਹੇ ਨੇ। ਜੀ ਹਾਂ ਉਹ ‘ਰਕਾਨ’ (Rakaan) ਟਾਈਟਲ ਹੇਠ ਚੱਕਵੀਂ ਬੀਟ ਵਾਲਾ ਸੌਂਗ ਲੈ ਕੇ ਆ ਰਹੇ ਨੇ। ਫ਼ਿਲਹਾਲ ਗੀਤ ਦਾ ਟੀਜ਼ਰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਗਿਆ ਹੈ।

feature image of hardeep grewal new song rakaan teaser out now image source-youtube

ਹੋਰ ਪੜ੍ਹੋ : ਨੰਨ੍ਹੇ ਬੱਚੇ ਆਪਣੇ ਗਾਇਕੀ ਦੇ ਹੁਨਰ ਦੇ ਨਾਲ ਕਰਨਗੇ ਹਰ ਇੱਕ ਨੂੰ ਹੈਰਾਨ, ਕਿਉਂਕਿ ਆ ਰਿਹਾ ਹੈ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7’

ਹੋਰ ਪੜ੍ਹੋ : ਕਰੀਨਾ ਕਪੂਰ ਨੇ ਸਮੁੰਦਰੀ ਕੰਢੇ ਤੋਂ ਸ਼ੇਅਰ ਕੀਤੀ ਆਪਣੀ ਗਲੈਮਰਸ ਲੁੱਕ ਵਾਲੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖੂਬ ਪਸੰਦ

inside image of hardeep grewal and love gill image source-youtube

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਹਰਦੀਪ ਗਰੇਵਾਲ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਹੋਵੇਗਾ Yeah Proof ਦਾ। Harry Rai ਵੱਲੋਂ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਖੁਦ ਹਰਦੀਪ ਗਰੇਵਾਲ ਤੇ ਫੀਮੇਲ ਮਾਡਲ ਲਵ ਗਿੱਲ । ਇਸ ਗੀਤ ਦੇ ਟੀਜ਼ਰ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਬਹੁਤ ਜਲਦ ਇਹ ਪੂਰਾ ਗੀਤ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ।

ਜੇ ਗੱਲ ਕਰੀਏ ਹਰਦੀਪ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਨਜ ਕਰ ਚੁੱਕੇ ਨੇ। ਜੁੱਤੀ ਝਾੜ ਕੇ, ਮੋੜ ਸਕਦਾ, ਠੋਕਰ, ਬੁਲੰਦੀਆਂ, ਪੈਸੇ, ਪਲੈਟੀਨਮ, ਖਰੇ ਬੰਦੇ, 40 ਕਿੱਲੇ, ਉਡਾਰੀ, ਪੁੱਤ ਜ਼ਿਮੀਂਦਾਰ ਦਾ ਵਰਗੇ ਕਈ ਗੀਤਾਂ ਦੇ ਨਾਲ ਹਰਦੀਪ ਗਰੇਵਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਨੇ ।

 

0 Comments
0

You may also like