ਹਾਰਦਿਕ ਪਾਂਡਿਆ ਅਤੇ ਨਤਾਸ਼ਾ ਨੇ ਆਪਣੇ ਬੇਟੇ ਦੇ ਪਹਿਲੇ ਕਦਮ ਦੀ ਵੀਡੀਓ ਕੀਤੀ ਸਾਂਝੀ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖੂਬ ਪਸੰਦ

written by Rupinder Kaler | May 15, 2021

ਕ੍ਰਿਕਟਰ ਹਾਰਦਿਕ ਪਾਂਡਿਆ ਅਤੇ ਨਤਾਸ਼ਾ ਸਟੈਨਕੋਵਿਕ ਸੋਸ਼ਲ ਮੀਡੀਆ 'ਤੇ ਵੀ ਬਹੁਤ ਐਕਟਿਵ ਹਨ । ਹਾਲ ਹੀ ਵਿੱਚ ਉਹਨਾਂ ਨੇ ਆਪਣੇ ਬੇਟੇ ਅਗਸਤਿਆ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਹੜੀ ਕਿ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ ।ਹਾਰਦਿਕ ਨੇ ਅਗਸਤਿਆ ਦੀ ਇਹ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਜਿਸ ਵਿੱਚ ਉਹ ਆਪਣਾ ਪਹਿਲਾ ਕਦਮ ਚੁੱਕਦਾ ਦਿਖਾਈ ਦੇ ਰਿਹਾ ਹੈ।

Hardik Pandya’ image source- instagram

ਹੋਰ ਪੜ੍ਹੋ :

ਮਸ਼ਹੂਰ ਪੰਜਾਬੀ ਗਾਇਕ ਦੀਦਾਰ ਸਿੰਘ ਸੰਧੂ ਦੀ ਪਤਨੀ ਅਮਰਜੀਤ ਕੌਰ ਸੰਧੂ ਦਾ ਦਿਹਾਂਤ

Hardik Pandya's Son Agastya Playing With Mother Natasa Stankovic image source- instagram

ਇਸ ਵੀਡੀਓ ਵਿੱਚ ਦੋਵੇਂ ਅਗਸਤਿਆ ਨੂੰ ਚੱਲਣਾ ਸਿਖਾ ਰਹੇ ਹਨ। ਵੀਡੀਓ ਵਿੱਚ ਹਾਰਦਿਕ ਕਾਫ਼ੀ ਖੁਸ਼ ਨਜ਼ਰ ਆ ਰਿਹਾ ਹੈ। ਇਸ ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ ਤੇ ਇਸ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਨਤਾਸ਼ਾ ਅਗਸੱਤਿਆ ਦੀਆਂ ਕਿਊਟ ਫੋਟੋਆਂ ਅਤੇ ਵੀਡੀਓ ਫੈਨਸ ਨਾਲ ਸ਼ੇਅਰ ਕਰਦੀ ਰਹਿੰਦੀ ਹੈ ।

Natasa Stankovic Shared Dance Video With Hubby Hardik Pandya and son Agastya image source- instagram

ਪ੍ਰਸ਼ੰਸਕ ਵੀ ਹਰ ਫੋਟੋ 'ਤੇ ਲਾਈਕ ਕਰਦੇ ਹਨ ਅਤੇ ਕਮੈਂਟ ਕਰਦੇ ਹਨ। ਦੱਸ ਦੇਈਏ ਕਿ ਦੇਸ਼ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਦੇ ਕਾਰਨ ਆਈਪੀਐਲ 2021 ਨੂੰ ਅੱਧ ਵਿਚਕਾਰ ਰੋਕ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਹਾਰਦਿਕ ਅਤੇ ਨਤਾਸ਼ਾ ਘਰ ਪਰਤ ਗਏ ਹਨ। ਉਹ ਆਪਣੇ ਬੇਟੇ ਦੇ ਨਾਲ ਕੁਆਲਟੀ ਟਾਈਮ ਬਤੀਤ ਕਰ ਰਹੇ ਹਨ।

0 Comments
0

You may also like