ਕ੍ਰਿਕੇਟਰ ਹਾਰਦਿਕ ਪਾਂਡਿਆ ਨੇ ਪਿਤਾ ਦੀ ਯਾਦ ‘ਚ ਪਾਈ ਭਾਵੁਕ ਪੋਸਟ, ਫੈਨਜ਼ ਕਮੈਂਟ ਕਰਕੇ ਦੇ ਰਹੇ ਨੇ ਹੌਸਲਾ

written by Lajwinder kaur | January 17, 2021

ਹਰ ਇਨਸਾਨ ਦੀ ਜ਼ਿੰਦਗੀ ‘ਚ ਉਸਦੇ ਮਾਪੇ ਬਹੁਤ ਖ਼ਾਸ ਹੁੰਦੇ ਨੇ । ਪਰ ਜਦੋਂ ਮਾਂ-ਬਾਪ ‘ਚੋਂ ਕੋਈ ਇੱਕ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਨੇ ਤਾਂ ਇਸ ਦੁੱਖ ਨੂੰ ਬਸ ਉਹੀ ਇਨਸਾਨ ਸਮਝ ਸਕਦਾ ਹੈ ਜੋ ਇਸ ਦੁੱਖ ‘ਚੋਂ ਗੁਜ਼ਰਿਆ ਹੋਵੇ । ਅਜਿਹੇ ਹੀ ਦੁੱਖ ਦੀ ਘੜੀ ‘ਚੋਂ ਲੰਘ ਰਹੇ ਨੇ ਭਾਰਤੀ ਕ੍ਰਿਕੇਟਰ ਹਾਰਦਿਕ ਪਾਂਡਿਆ । ਸ਼ਨੀਵਾਰ ਨੂੰ ਉਨ੍ਹਾਂ ਦੇ ਪਿਤਾ 71 ਸਾਲ ਦੀ ਉਮਰ ‘ਚ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਨੇ । hardik emotional post for his late father ਹੋਰ ਪੜ੍ਹੋ :
ਕਿਸਾਨਾਂ ਦੇ ਹੌਸਲੇ ਨੂੰ ਬੁਲੰਦ ਕਰਦਾ ਨਵਾਂ ਕਿਸਾਨੀ ਗੀਤ ‘BORDER’ ਹੋਇਆ ਰਿਲੀਜ਼, ਹਰਫ ਚੀਮਾ ਤੇ ਗੁਰਲੇਜ ਅਖ਼ਤਰ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਹਾਰਦਿਕ ਪਾਂਡਿਆ ਨੇ ਭਾਵੁਕ ਪੋਸਟ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਲਿਖਿਆ ਹੈ-‘ਮੇਰੇ ਪਿਤਾ, ਮੇਰੇ ਹੀਰੋ । ਤੁਹਾਨੂੰ ਖੋ ਦੇਣਾ ਦੀ ਗੱਲ ਮਨਾ ਜ਼ਿੰਦਗੀ ਦੀ ਸਭ ਤੋਂ ਕਠਿਨ ਚੀਜ਼ਾਂ ‘ਚੋਂ ਇੱਕ ਹੈ । ਲੇਕਿਨ ਤੁਸੀਂ ਸਾਡੇ ਲਈ ਬਹੁਤ ਸਾਰੀਆਂ ਯਾਦਾਂ ਛੱਡ ਗਏ ਨੇ । ਅਸੀਂ ਸਿਰਫ ਕਲਪਨਾ ਕਰ ਸਕਦੇ ਹਾਂ ਕਿ ਤੁਸੀਂ ਮੁਸਕਰਾ ਰਹੇ ਹੋ ।’ inside pic of hardik pandey emotional post for father ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ ਤੁਹਾਡੇ ਬੇਟੇ ਅੱਜ ਜਿੱਥੇ ਵੀ ਖੜੇ ਨੇ, ਉਹ ਸਭ ਤੁਹਾਡੀ ਮਿਹਨਤ ਤੇ ਆਤਮਵਿਸ਼ਵਾਸ ਕਰਕੇ ਹੀ ਹੈ। ਤੁਸੀਂ ਹਮੇਸ਼ਾ ਖੁਸ਼ ਸੀ । ਹੁਣ ਇਸ ਘਰ ‘ਚ ਤੁਹਾਡੇ ਨਾ ਹੋਣ ਕਰਕੇ ਐਂਟਰਟੇਨਮੈਂਟ ਘੱਟ ਜਾਵੇਗਾ । ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਤੇ ਕਰਦੇ ਰਹਾਂਗੇ । ਤੁਹਾਡਾ ਨਾਂਅ ਹਮੇਸ਼ਾ ਟਾਪ ‘ਤੇ ਰਹੋਗੇ ।’ ਉਨ੍ਹਾਂ ਨੇ ਅੱਗੇ ਬਹੁਤ ਸਾਰੀਆਂ ਦਿਲ ਦੀਆਂ ਗੱਲਾਂ ਲਿਖਦੇ ਹੋਏ ਕਿਹਾ ਹੈ ਕਿ ਉਹ ਜ਼ਿੰਦਗੀ ਦੇ ਹਰ ਦਿਨ ਮਿਸ ਕਰਨਗੇ । ਇਸ ਪੋਸਟ ਉੱਤੇ ਫੈਨਜ਼ ਵੀ ਕਮੈਂਟ ਕਰਕੇ ਹਾਰਦਿਕ ਨੂੰ ਹੌਸਲਾ ਦੇ ਰਹੇ ਨੇ । hardik with father  

0 Comments
0

You may also like