ਹਾਰਦਿਕ ਪਾਂਡਿਆ ਦੇ ਘਰ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ, ਮਾਂ ਬਣਨ ਵਾਲੀ ਹੈ ਮੰਗੇਤਰ ਨਤਾਸ਼ਾ

Written by  Rupinder Kaler   |  June 01st 2020 10:54 AM  |  Updated: June 01st 2020 10:54 AM

ਹਾਰਦਿਕ ਪਾਂਡਿਆ ਦੇ ਘਰ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ, ਮਾਂ ਬਣਨ ਵਾਲੀ ਹੈ ਮੰਗੇਤਰ ਨਤਾਸ਼ਾ

ਭਾਰਤੀ ਕ੍ਰਿਕੇਟ ਟੀਮ ਦੇ ਆਲ ਰਾਊਂਡਰ ਹਾਰਦਿਕ ਪਾਂਡਿਆ ਨੇ ਇੱਕ ਵਾਰ ਫਿਰ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਉਹਨਾਂ ਨੇ ਹਾਲ ਹੀ ਵਿੱਚ ਆਪਣੀ ਮੰਗੇਤਰ ਤੇ ਅਦਾਕਾਰਾ ਨਤਾਸ਼ਾ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ ਕਿ ਉਹ ਛੇਤੀ ਹੀ ਪਿਤਾ ਬਣਨ ਵਾਲੇ ਹਨ । ਤਸਵੀਰ ਸਾਂਝੀ ਕਰਦੇ ਹੋਏ ਉਹਨਾਂ ਨੇ ਇਸ ਨੂੰ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ‘ਨਤਾਸ਼ਾ ਤੇ ਮੈਂ ਬਹੁਤ ਹੀ ਲੰਮਾ ਸਫ਼ਰ ਤੈਅ ਕੀਤਾ ਹੈ ।

https://www.instagram.com/p/CA2khRLFsAz/

ਅਸੀਂ ਬਹੁਤ ਛੇਤੀ ਆਪਣੇ ਜੀਵਨ ਵਿੱਚ ਨਵੇਂ ਮਹਿਮਾਨ ਦਾ ਸਵਾਗਤ ਕਰਨ ਲਈ ਐਕਸਾਈਟਿਡ ਹਾਂ’ । ਪਾਂਡਿਆ ਦੇ ਇਸ ਖੁਲਾਸੇ ਤੇ ਵਿਰਾਟ ਕੋਹਲੀ ਨੇ ਵੀ ਰੀਐਕਸ਼ਨ ਦਿੱਤਾ ਹੈ । ਕੋਹਲੀ ਨੇ ਇਸ ਜੋੜੀ ਨੂੰ ਵਧਾਈ ਦਿੰਦੇ ਹੋਏ ਲਿਖਿਆ ਹੈ ‘ਤੁਹਾਨੂੰ ਦੋਹਾਂ ਨੂੰ ਬਹੁਤ ਬਹੁਤ ਵਧਾਈ, ਘਰ ਵਿੱਚ ਤੀਸਰੇ ਮੈਂਬਰ ਲਈ ਬਹੁਤ ਸਾਰਾ ਪਿਆਰ ਤੇ ਸ਼ੁਭਕਾਮਨਾਵਾਂ’ ।

https://www.instagram.com/p/B9impLuliUE/

ਉਧਰ ਕੁਝ ਲੋਕ ਪਾਂਡਿਆ ਦੇ ਇਸ ਖੁਲਾਸੇ ਤੋਂ ਬਾਅਦ ਉਸ ਨੂੰ ਟਰੋਲ ਵੀ ਕਰ ਰਹੇ ਹਨ ਕਿਉਂਕਿ ਇਸ ਜੋੜੀ ਦਾ ਵਿਆਹ ਹਾਲੇ ਨਹੀਂ ਹੋਇਆ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪਾਂਡਿਆ ਕਾਫੀ ਸਮੇਂ ਤੋਂ ਕ੍ਰਿਕੇਟ ਤੋਂ ਦੂਰ ਹਨ, ਕ੍ਰਿਕੇਟ ਤੋਂ ਉਹ ਲੋਅਰ ਬੈਕ ਇੰਜਰੀ ਕਰਕੇ ਦੂਰ ਚੱਲ ਰਹੇ ਹਨ । ਵਰਲਡ ਕੱਪ ਦੌਰਾਨ ਉਹਨਾਂ ਨੇ ਵਾਪਸੀ ਕੀਤੀ ਸੀ ਪਰ ਮੁੜ ਤੋਂ ਸੱਟ ਦਾ ਦਰਦ ਉਭਰਨ ਨਾਲ ਉਹਨਾਂ ਨੂੰ ਕ੍ਰਿਕੇਟ ਤੋਂ ਦੂਰ ਹੋਣਾ ਪਿਆ ।

https://www.instagram.com/p/CA2zsFPpk2-/?igshid=lh38m9e5dvwc


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network