ਰਣਜੀਤ ਬਾਵਾ ਨੇ ਦਿਖਾਏ ਖੇਤਾਂ ‘ਚ ਕੰਮ ਕਰਦੇ ਪੰਜਾਬ ਦੇ ਮਿਹਨਤੀ ਲੋਕ, ਵੇਖੋ ਵੀਡੀਓ

Written by  Shaminder   |  June 15th 2021 02:06 PM  |  Updated: June 15th 2021 02:06 PM

ਰਣਜੀਤ ਬਾਵਾ ਨੇ ਦਿਖਾਏ ਖੇਤਾਂ ‘ਚ ਕੰਮ ਕਰਦੇ ਪੰਜਾਬ ਦੇ ਮਿਹਨਤੀ ਲੋਕ, ਵੇਖੋ ਵੀਡੀਓ

ਰਣਜੀਤ ਬਾਵਾ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰਣਜੀਤ ਬਾਵਾ ਨੇ ਲਿਖਿਆ ਕਿ ‘ਮੇਰੇ ਪੰਜਾਬ ਦੇ ਮਿਹਨਤੀ ਲੋਕ, ਕਿਸਾਨ ਮਜ਼ਦੂਰ ਦੀ ਸਾਂਝ’।

Ranjit Bawa Image From Instagram

ਹੋਰ ਪੜ੍ਹੋ : ਦੀਪ ਸਿੱਧੂ ਨੇ ਕੀਤਾ ਵੱਡਾ ਖੁਲਾਸਾ, ਕਿਹਾ ‘ਕੋਈ ਮੈਨੂੰ ਜਾਨ ਤੋਂ ਮਾਰਨ ਦੀ ਕਰ ਰਿਹਾ ਹੈ ਕੋਸ਼ਿਸ਼’

ਰਣਜੀਤ ਬਾਵਾ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।

RANJIT BAWA

ਬੀਤੇ ਦਿਨੀਂ ਵੀ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਸੀ ।

ranjit bawa Image From Instagram

ਜਿਸ ‘ਚ ਉਹ ਆਪਣੇ ਖੇਤਾਂ ‘ਚ ਨਜ਼ਰ ਆ ਰਹੇ ਸਨ ਅਤੇ ਆਪਣੀ ਮੋਟਰ ਤੋਂ ਪਾਣੀ ਪੀਂਦੇ ਵਿਖਾਈ ਦੇ ਰਹੇ ਸਨ । ਰਣਜੀਤ ਬਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬੀਤੇ ਦਿਨੀਂ ਉਸ ਦਾ ਗੀਤ ‘ਸੁੱਚਾ ਸੂਰਮਾ’ ਰਿਲੀਜ਼ ਹੋਇਆ ਹੈ । ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਉਹ ਜਲਦ ਹੀ ਹੋਰ ਵੀ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network