ਅੱਜ ਹੈ ਗਾਇਕ ਹਾਰਡੀ ਸੰਧੂ ਦਾ ਜਨਮ ਦਿਨ, ਇਸ ਹਾਦਸੇ ਤੋਂ ਬਾਅਦ ਚੰਗੇ ਕ੍ਰਿਕੇਟਰ ਤੋਂ ਗਾਇਕ ਬਣੇ ਹਾਰਡੀ ਸੰਧੂ

Written by  Rupinder Kaler   |  September 06th 2019 11:14 AM  |  Updated: September 06th 2019 11:15 AM

ਅੱਜ ਹੈ ਗਾਇਕ ਹਾਰਡੀ ਸੰਧੂ ਦਾ ਜਨਮ ਦਿਨ, ਇਸ ਹਾਦਸੇ ਤੋਂ ਬਾਅਦ ਚੰਗੇ ਕ੍ਰਿਕੇਟਰ ਤੋਂ ਗਾਇਕ ਬਣੇ ਹਾਰਡੀ ਸੰਧੂ

ਗਾਇਕ ਤੇ ਅਦਾਕਾਰ ਹਾਰਡੀ ਸੰਧੂ ਆਪਣਾ ਜਨਮ ਦਿਨ ਮਨਾ ਰਹੇ ਹਨ । ਉਨ੍ਹਾਂ ਦਾ ਜਨਮ ਪਟਿਆਲਾ ‘ਚ 6 ਸਤੰਬਰ 1986 ਨੂੰ ਹੋਇਆ ਸੀ । ਉਨ੍ਹਾਂ ਦਾ ਅਸਲ ਨਾਂਅ ਹਰਵਿੰਦਰ ਸਿੰਘ ਸੰਧੂ ਉਰਫ਼ ਹਾਰਡੀ ਸੰਧੂ ਹੈ । ਗਾਇਕੀ ਦੇ ਖੇਤਰ ਵਿੱਚ ਆਉਣ ਤੋਂ ਪਹਿਲਾਂ ਉਹ ਇੱਕ ਚੰਗੇ ਕ੍ਰਿਕੇਟਰ ਸਨ । ਕ੍ਰਿਕੇਟ ਦੇ ਖੇਤਰ ਵਿੱਚ ਕਰੀਅਰ ਬਨਾਉਣ ਲਈ ਉਹਨਾਂ ਨੇ ਬਹੁਤ ਮਿਹਨਤ ਕੀਤੀ ।

https://www.instagram.com/p/Bynl81vHU9L/

ਹਾਰਡੀ ਸੰਧੂ ਰਾਈਟ ਹੈਂਡ ਅਤੇ ਫਾਸਟ ਮੀਡੀਅਮ ਗੇਂਦਬਾਜ਼ ਸਨ । ਉਨ੍ਹਾਂ ਨੇ ਕ੍ਰਿਕੇਟ ‘ਚ ਬਿਹਤਰੀਨ ਪ੍ਰਦਰਸ਼ਨ ਕੀਤਾ ਪਰ ਇੱਕ ਹਾਦਸੇ ਨੇ ਉਹਨਾਂ ਦੇ ਕ੍ਰਿਕੇਟਰ ਬਣਨ ਦੇ ਸੁਫ਼ਨੇ ਨੂੰ ਚਕਨਾਚੂਰ ਕਰ ਦਿੱਤਾ । ਇੱਕ ਦਿਨ ਆਪਣੀ ਟਰੇਨਿੰਗ ਦੌਰਾਨ ਹਾਰਡੀ ਬਗੈਰ ਵਾਰਮਅੱਪ ਦੇ ਹੀ ਮੈਦਾਨ ‘ਚ ਆ ਗਏ । ਕ੍ਰਿਕੇਟ ਖੇਡਦੇ ਹੋਏ ਉਹਨਾਂ ਨੂੰ ਗੰਭੀਰ ਸੱਟ ਵੱਜ ਗਈ ਅਤੇ ਉਨ੍ਹਾਂ ਨੇ ਕ੍ਰਿਕੇਟ ਦੀ ਦੁਨੀਆ ਨੂੰ ਅਲਵਿਦਾ ਕਹਿ ਕੇ ਗਾਇਕੀ ਦੇ ਕਿੱਤੇ ਨੂੰ ਅਪਣਾ ਲਿਆ ।

https://www.instagram.com/p/B0n3dnindBH/

ਹਾਰਡੀ ਸਿੰਘ ਦੇ ਯੂਟਿਊਬ ‘ਤੇ ਲੱਖਾਂ ਦੀ ਗਿਣਤੀ ‘ਚ ਫੈਨਸ ਹਨ । ਗਾਇਕੀ ਤੋਂ ਇਲਾਵਾ ਉਹ ‘ਯਾਰਾਂ ਦਾ ਕੈਚਅੱਪ’, ’ਮਾਹੀ ਐੱਨ. ਆਰ.ਆਈ’ ਫਿਲਮਾਂ ਦੇ ਜ਼ਰੀਏ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਵੀ ਕਰ ਚੁੱਕੇ ਨੇ । ਉਨ੍ਹਾਂ ਵੱਲੋਂ ਗਾਏ ਗਏ ਗੀਤਾਂ ‘ਚੋਂ ‘ਬੈਕਬੋਨ’, ’ਨਾਂਹ’ ਅਜਿਹੇ ਗੀਤ ਹਨ । ਜਿਨ੍ਹਾਂ ਨੇ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ ।

https://www.instagram.com/p/ByXM19khk1C/

ਭਾਵੇਂ ਉਹਨਾਂ ਨੇ ਇੱਕ ਹਾਦਸੇ ਤੋਂ ਬਾਅਦ ਕ੍ਰਿਕੇਟ ਨੂੰ ਅਲਵਿਦਾ ਕਹਿ ਦਿੱਤਾ ਸੀ ਪਰ ਉਹ ਬਾਲੀਵੁੱਡ ਫ਼ਿਲਮ 83 ਵਿੱਚ ਕ੍ਰਿਕੇਟ ਹੀ ਖੇਡਦੇ ਹੋਏ ਨਜ਼ਰ ਆਉਣਗੇ । ਕ੍ਰਿਕੇਟ ਵਾਲਾ ਉਹਨਾਂ ਦਾ ਅੰਦਾਜ਼ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ, ਇਹ ਤਾਂ ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network