ਹਰਫ ਚੀਮਾ ਤੇ ਦੀਪਕ ਢਿੱਲੋਂ ਲੈ ਕੇ ਆ ਰਹੇ ਨੇ ਦੋਗਾਣਾ ਗੀਤ ‘ਵੋਟਾਂ’, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

written by Lajwinder kaur | February 08, 2022

ਜਿਵੇਂ ਕਿ ਸਭ ਜਾਣਦੇ ਨੇ ਪੰਜਾਬ ‘ਚ ਚੋਣਾਂ ਦਾ ਮਾਹੌਲ ਚੱਲ ਰਿਹਾ ਹੈ। ਗਾਇਕ ਹਰਫ ਚੀਮਾ ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ।  ਜੀ ਹਾਂ ਉਹ ਵੋਟਾਂ ਟਾਈਟਲ ਹੇਠ ਨਵਾਂ ਦੋਗਾਣਾ ਗੀਤ ਲੈ ਕੇ ਆ ਰਹੇ ਨੇ। ਇਸ ਗੀਤ ਨੂੰ ਹਰਫ ਚੀਮਾ ਦੇ ਨਾਲ ਗਾਇਕਾ ਦੀਪਕ ਢਿੱਲੋਂ Deepak Dhillon ਗਾਉਂਦੀ ਹੋਈ ਨਜ਼ਰ ਆਵੇਗੀ। ਹਰਫ ਚੀਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੀਤ ਦਾ ਫਰਸਟ ਲੁੱਕ ਪੋਸਟਰ ਸ਼ੇਅਰ ਕੀਤਾ ਹੈ।

inside image of harf cheema

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਪਹਿਲੀ ਵਾਰ ਆਪਣੀ ਮੰਮੀ ਦੇ ਨਾਲ ਸਾਂਝਾ ਕੀਤਾ ਵੀਡੀਓ, ਮਾਂ ਦੇ ਨਾਲ ਮਿਲਕੇ ਬਣਾਇਆ ਚਿੱਲੀ ਪਨੀਰ, ਦੇਖੋ ਵੀਡੀਓ

ਹਰਫ ਚੀਮਾ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਵੋਟਾਂ ਤੇ ਦੋਗਾਣਾ ਪੇਸ਼ ਕਰਾਂਗੇ 10 ਫਰਵਰੀ ਤੜਕੇ 10 ਵਜੇ’। ਇਸ ਗੀਤ ਦੇ ਬੋਲ ਹਰਫ ਚੀਮਾ ਨੇ ਹੀ ਲਿਖੇ ਨੇ ਤੇ ਮਿਊਜ਼ਿਕ ‘Music Empire’ ਦਾ ਹੋਵੇਗਾ। ਪੋਸਟਰ ਉੱਤੇ ਗਾਇਕ ਦੀ ਦੇਸੀ ਲੁੱਕ ਦੇਖਣ ਨੂੰ ਮਿਲ ਰਹੀ ਹੈ। ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

singer deepak dhillon

ਹੋਰ ਪੜ੍ਹੋ : Mrs Universal Queen 2021 : ਮਾਡਲ ਭਾਰਤੀ ਮੋਂਗਾ ਨੇ ਸੁੰਦਰਤਾ ਮੁਕਾਬਲਾ ਜਿੱਤਣ ਵਾਲੀ ਬਣੀ ਪਹਿਲੀ ਭਾਰਤੀ, ਰੌਸ਼ਨ ਕੀਤਾ ਪੰਜਾਬੀਆਂ ਦਾ ਨਾਂਅ

ਜੇ ਗੱਲ ਕਰੀਏ ਗਾਇਕ ਹਰਫ ਚੀਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਜਿਵੇਂ ਨੱਕ ਤੇ ਮੱਖੀ, ਜੱਟਵਾਦ, ਲਵ ਮੈਰਿਜ, ਕਾਲਜ ਵਾਲੇ ਯਾਰ, ਹੰਝੂ, ਆਦਿ । ਇਸ ਤੋਂ ਇਲਾਵਾ ਉਹ ਅਜਿਹੇ ਗਾਇਕ ਨੇ ਜੋ ਕਿ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦੇ ਨਾਲ ਮੋਢਾ ਨਾਲ ਮੋਢਾ ਲੈ ਕੇ ਨਾਲ ਖੜ੍ਹੇ ਸਨ। ਕਿਸਾਨੀ ਅੰਦੋਲਨ ‘ਚ ਚੜ੍ਹਦੀ ਕਲਾਂ ਚ ਰੱਖਣ ਦੇ ਲਈ ਉਹ ਕਈ ਕਿਸਾਨੀ ਗੀਤ ਵੀ ਲੈ ਕੇ ਆਏ ਸੀ।

 

 

View this post on Instagram

 

A post shared by Harf Cheema (ਹਰਫ) (@harfcheema)

You may also like