ਜਦੋਂ ਡਰਾਈਵਰਾਂ ਦੀ ਹੁੰਦੀ ਹੈ ਲਵ ਮੈਰਿਜ ਤਾਂ ਹੁੰਦਾ ਹੈ ਕੁਝ ਅਜਿਹਾ ਹਾਲ, ਦੇਖੋ ਵੀਡੀਓ

Written by  Aaseen Khan   |  October 27th 2019 11:03 AM  |  Updated: October 27th 2019 11:11 AM

ਜਦੋਂ ਡਰਾਈਵਰਾਂ ਦੀ ਹੁੰਦੀ ਹੈ ਲਵ ਮੈਰਿਜ ਤਾਂ ਹੁੰਦਾ ਹੈ ਕੁਝ ਅਜਿਹਾ ਹਾਲ, ਦੇਖੋ ਵੀਡੀਓ

ਹਰਫ਼ ਚੀਮਾ ਬਹੁਤ ਸਾਰੇ ਹਿੱਟ ਸਿੰਗਲ ਅਤੇ ਡਿਊਟ ਗੀਤਾਂ ਨਾਲ ਦਰਸ਼ਕਾਂ ਦਿਲ ਜਿੱਤ ਚੁੱਕੇ ਹਨ। ਹੁਣ ਇੱਕ ਵਾਰ ਫ਼ਿਰ ਗੁਰਲੇਜ ਅਖਤਰ ਨਾਲ ਲੈ ਕੇ ਆ ਚੁੱਕੇ ਨੇ ਨਵਾਂ ਗੀਤ 'ਲਵ ਮੈਰਿਜ'। ਲਵ ਮੈਰਿਜ ਤਾਂ ਬਹੁਤ ਲੋਕ ਕਰਵਾਉਂਦੇ ਹਨ ਪਰ ਜਦੋਂ ਕਿਸੇ ਟਰੱਕ ਡਰਾਈਵਰ ਦੀ ਲਵ ਮੈਰਿਜ ਹੁੰਦੀ ਹੈ ਤਾਂ ਉਸ ਦੀ ਘਰੇਲੂ ਜ਼ਿੰਦਗੀ ਦੇ ਹਲਾਤਾਂ ਨੂੰ ਬਿਆਨ ਕਰਦਾ ਹੈ ਹਰਫ਼ ਚੀਮਾ ਦਾ ਇਹ ਗੀਤ ਲਵ ਮੈਰਿਜ।

ਲਵ ਮੈਰਿਜ ਤੋਂ ਬਾਅਦ ਪਤਨੀਆਂ ਦੀਆਂ ਡਿਮਾਂਡਾਂ ਅਤੇ ਅਤੇ ਖਰਚਿਆਂ ਤੋਂ ਅੱਕ ਕਿੰਝ ਪਤੀ ਦੁਖੀ ਹੁੰਦਾ ਹੈ ਇਹ ਹਰਫ਼ ਚੀਮਾ ਨੇ ਆਪਣੀ ਅਵਾਜ਼ ਅਤੇ ਕਲਮ ਨਾਲ ਬਿਆਨ ਕੀਤਾ ਹੈ। ਗਾਣੇ ਦਾ ਸੰਗੀਤ ਮਿਕਸ ਸਿੰਘ ਦਾ ਹੈ ਅਤੇ ਵੀਡੀਓ ਰੁਪਨ ਬੱਲ ਅਤੇ ਰੁਬਲ ਜੀ.ਟੀ.ਆਰ. ਵੱਲੋਂ ਬਣਾਇਆ ਗਿਆ ਹੈ। ਗੀਤ ਐੱਮ.ਪੀ.3 ਦੇ ਲੇਬਲ ਨਾਲ ਰਿਲੀਜ਼ ਹੋਇਆ ਹੈ।

ਹੋਰ ਵੇਖੋ : ਮਹਿੰਦਰ ਸਿੰਘ ਧੋਨੀ ਦੀ ਬੇਟੀ ਜ਼ੀਵਾ ਧੋਨੀ ਇੰਝ ਵਟਾਉਂਦੀ ਹੈ ਪਿਤਾ ਨਾਲ ਕੰਮ 'ਚ ਹੱਥ, ਵੀਡੀਓ ਹੋਇਆ ਵਾਇਰਲ

ਗਾਣਾ ਯੂ ਟਿਊਬ 'ਤੇ ਟਰੈਂਡਿੰਗ ਲਿਸਟ 'ਚ ਬਣਿਆ ਹੋਇਆ ਹੈ। ਕੁਝ ਹੀ ਘੰਟਿਆਂ 'ਚ 5 ਲੱਖ ਤੋਂ ਵੱਧ ਲੋਕਾਂ ਵੱਲੋਂ ਦੇਖਿਆ ਜਾ ਚੁੱਕਿਆ ਹੈ ਅਤੇ 50 ਹਜ਼ਾਰ ਦੇ ਕਰੀਬ ਪਸੰਦ ਕਰ ਚੁੱਕੇ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਣੇ ਇਸ ਨਵੇਂ ਅੰਦਾਜ਼ 'ਚ ਹਰਫ਼ ਚੀਮਾ ਦਰਸ਼ਕਾਂ ਦਿਲ ਜਿੱਤਣ 'ਚ ਕਾਮਯਾਬ ਹੋਏ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network