ਹਰਫ ਚੀਮਾ ਤੇ ਗੁਰਲੇਜ਼ ਅਖ਼ਤਰ ਦਾ ਗੀਤ ‘ਟਿੱਬਿਆਂ ਆਲਾ ਜੱਟ’ ਦੀ ਧੱਕ, ਛਾਇਆ ਟਰੈਡਿੰਗ ‘ਚ, ਦੇਖੋ ਵੀਡੀਓ

Written by  Lajwinder kaur   |  May 27th 2019 02:28 PM  |  Updated: May 27th 2019 02:31 PM

ਹਰਫ ਚੀਮਾ ਤੇ ਗੁਰਲੇਜ਼ ਅਖ਼ਤਰ ਦਾ ਗੀਤ ‘ਟਿੱਬਿਆਂ ਆਲਾ ਜੱਟ’ ਦੀ ਧੱਕ, ਛਾਇਆ ਟਰੈਡਿੰਗ ‘ਚ, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਹਰਫ ਚੀਮਾ ਜੋ ਕਿ ਜੱਟਵਾਦ ਦੀ ਸਫ਼ਲਤਾ ਤੋਂ ਬਾਅਦ ਆਪਣਾ ਨਵਾਂ ਗੀਤ ‘ਟਿੱਬਿਆਂ ਆਲਾ ਜੱਟ’ ਲੈ ਕੇ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਗਏ ਨੇ। ਇਸ ਗੀਤ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ ਸੁਰਾਂ ਦੀ ਮਲਿਕਾ ਗੁਰਲੇਜ਼ ਅਖ਼ਤਰ ਨੇ। ਇਸ ਤੋਂ ਇਲਾਵਾ ਕਰਨ ਔਜਲਾ ਤੇ ਦੀਪ ਜੰਡੂ ਨੇ ਇਸ ਗੀਤ ‘ਚ ਆਪਣੇ  ਰੈਪ ਦਾ ਤੜਕਾ ਵੀ ਲਗਾਇਆ ਹੈ। ਜੇ ਗੱਲ ਕੀਤੀ ਜਾਵੇ ਹਰਫ ਚੀਮਾ ਅਤੇ ਗੁਰਲੇਜ਼ ਅਖ਼ਤਰ ਦੁਗਾਣਾ ਸੁਪਰ ਹਿੱਟ ਜੋੜੀ ਦੀ ਤਾਂ ਦੋਵਾਂ ਨੇ ਟਿੱਬਿਆਂ ਆਲਾ ਜੱਟ ਗਾਣੇ ਨੂੰ ਬਹੁਤ ਹੀ ਸ਼ਾਨਦਾਰ ਗਾਇਆ ਹੈ।

ਹੋਰ ਵੇਖੋ:ਹਰਫ ਚੀਮਾ ਦੇ ਨੰਨ੍ਹੇ ਫੈਨ ਨੇ ਪਾਈ ਜੱਟਵਾਦ ‘ਤੇ ਧਮਾਲ,ਦੇਖੋ ਵੀਡੀਓ

ਗੀਤ ਦੇ ਬੋਲ ਖ਼ੁਦ ਹਰਫ ਚੀਮਾ ਨੇ ਹੀ ਲਿਖੇ ਹਨ ਤੇ ਮਿਊਜ਼ਿਕ ਦੀਪ ਜੰਡੂ ਨੇ ਦਿੱਤਾ ਹੈ। ਸਵੀਓ ਸੰਧੂ ਵੱਲੋਂ ਇਸ ਗੀਤ ਦੀ ਵੀਡੀਓ ਬਹੁਤ ਸ਼ਾਨਦਾਰ ਬਣਾਈ ਗਈ ਹੈ। ਜਿਸ ‘ਚ ਪੰਜਾਬ ਦੇ ਸਾਰੇ ਹੀ ਰੰਗ ਨਜ਼ਰ ਆ ਰਹੇ ਨੇ। ਵੀਡੀਓ ‘ਚ ਤਿੰਨਾਂ ਦੋਸਤਾਂ ਦੀ ਅਦਾਕਾਰੀ ਵੀ ਦੇਖਣ ਨੂੰ ਮਿਲ ਰਹੀ ਹੈ। ਵੀਡੀਓ ‘ਚ ਦੇਖਿਆ ਗਿਆ ਹੈ ਕਿ ਕਿਵੇਂ ਟਿੱਬਿਆਂ ਆਲਾ ਜੱਟ ਦੇ ਚੱਕਰਾਂ ‘ਚ ਪੈ ਜਾਂਦੀ ਹੈ ਅਮਰੀਕਾ ਦੀ ਮੁਟਿਆਰ। ਹਰਫ ਚੀਮਾ ਤੇ ਗੁਰਲੇਜ਼ ਅਖ਼ਤਰ ਦਾ ਗੀਤ ‘ਟਿੱਬਿਆਂ ਆਲਾ ਜੱਟ’ ਗੀਤ ਜਿਸ ਨੂੰ ‘ਗੀਤ MP3’ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਰਿਲੀਜ਼ ਤੋਂ ਬਾਅਦ ਗੀਤ ਟਰੈਡਿੰਗ ‘ਚ ਛਾਇਆ ਹੋਇਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network