ਕਿਸਾਨਾਂ ਦਾ ਸਾਥ ਦੇਣ ਪਹੁੰਚੇ ਪੰਜਾਬੀ ਕਲਾਕਾਰ, ਹਰਫ ਚੀਮਾ ਤੇ ਕੰਵਰ ਗਰੇਵਾਲ ਨੇ ਨੌਜਵਾਨ ਨੂੰ ਕਿਹਾ ਹੈ ‘ਸਮਾਂ ਇਤਿਹਾਸ ਰਚਨ ਦਾ, ਵੱਧ ਚੜ੍ਹ ਕੇ ਦੇਵੋ ਸਾਥ’

written by Lajwinder kaur | November 26, 2020

‘ਦਿੱਲੀ ਚਲੋ’ ਨਾਅਰੇ ਦੇ ਨਾਲ ਪੰਜਾਬੀ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਰਹੇ ਨੇ । ਜਿਸ ਕਰਕੇ ਹਰਿਆਣਾ ਨੇ ਬਾਰਡਰਾਂ ਨੂੰ ਸੀਲ ਕਰ ਦਿੱਤਾ ਹੈ। ਹਰਿਆਣਾ ਸਰਕਾਰ ਨੇ ਬੈਰੀਕੇਡਿੰਗ ਕੀਤੀ ਹੈ। ਖਨੌਰੀ ਬਾਰਡਰ ਤੇ ਵੱਡੇ -ਵੱਡੇ ਪੱਧਰ ਉੱਤੇ ਪੁਲਿਸ ਤਾਇਨਾਤ ਹੈ। ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਕੀਤੀ ਗਈ ਹੈ।  inside pic of kisan

ਹੋਰ ਪੜ੍ਹੋ : ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਨਜ਼ਰ ਆਏ ਕੰਵਰ ਗਰੇਵਾਲ ਤੇ ਹਰਫ ਚੀਮਾ, ਪੰਜਾਬੀਆਂ ਨੂੰ ਪਸੰਦ ਆ ਰਿਹਾ ਹੈ ‘ਪੇਚਾ’ ਗੀਤ

ਪਰ ਪੰਜਾਬੀ ਕਲਾਕਾਰਾ ਵੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਨੇ ।

inside pic of harf cheema

ਪੰਜਾਬੀ ਗਾਇਕ ਹਰਫ ਚੀਮਾ ਨੇ ਆਪਣੇ ਗਾਇਕ ਸਾਥੀ ਕਲਾਕਾਰਾਂ ਦੇ ਨਾਲ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਪੰਜਾਬੀ ਨੌਜਵਾਨ ਨੂੰ 26 ਨਵੰਬਰ ਨੂੰ ਇਤਿਹਾਸਿਕ ਦਿਨ ਬਨਾਉਣ ਦੇ ਲਈ ਕਿਹਾ ਹੈ ਕਿ ਸਾਰੇ ਵੱਧ-ਚੜ੍ਹ ਕੇ ਪੰਜਾਬੀ ਕਿਸਾਨਾਂ ਦਾ ਸਾਥ ਦੇਣ । ਦੱਸ ਦਈਏ ਹਰਫ ਚੀਮਾ ਤੇ ਕੰਵਰ ਗਰੇਵਾਲ ਆਪਣੇ ਸਾਥੀਆਂ ਦੇ ਨਾਲ ਖਨੌਰੀ ਪਹੁੰਚਣ ਵਾਲੇ ਨੇ ।

inside pic of kanwar and harf chemma

ਹਾਲ ਹੀ ‘ਚ ਹਰਫ ਚੀਮਾ ਤੇ ਕੰਵਰ ਗਰੇਵਾਲ ਪੰਜਾਬੀ ਗੀਤ ਪੇਚਾ ਕਿਸਾਨ ਵੀਰਾਂ ਦੇ ਲਈ ਲੈ ਕੇ ਆਏ ਨੇ । ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।

 

 

View this post on Instagram

 

A post shared by Harf Cheema (ਹਰਫ) (@harfcheema)

0 Comments
0

You may also like