ਕਿਸਾਨਾਂ ਦੇ ਅੰਦੋਲਨ ਨੂੰ ਫਰਜ਼ੀ ਦੱਸਣ ਵਾਲਿਆਂ ਨੂੰ ਹਰਫ ਚੀਮਾ ਨੇ ਸੁਣਾਈਆਂ ਖਰੀਆਂ-ਖਰੀਆਂ

written by Shaminder | December 01, 2020

ਦਿੱਲੀ ‘ਚ ਕਿਸਾਨਾਂ ਦਾ ਮਾਰਚ ਲਗਾਤਾਰ ਜਾਰੀ ਹੈ । ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨਾਂ ਵੱਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ । ਗਾਇਕ ਹਰਫ ਚੀਮਾ, ਕੰਵਰ ਗਰੇਵਾਲ ਵੀ ਇਸ ਧਰਨੇ ‘ਚ ਕਿਸਾਨਾਂ ਦੇ ਨਾਲ ਮੌਜੂਦ ਹਨ । ਉਹ ਲਗਾਤਾਰ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਧਰਨੇ ਨਾਲ ਸਬੰਧਤ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰ ਰਹੇ ਹਨ ।

Harf Cheema

ਉਨ੍ਹਾਂ ਨੇ ਧਰਨੇ ‘ਚ ਸ਼ਾਮਿਲ ਔਰਤਾਂ ਬਾਰੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ‘ਤੇ ਪ੍ਰਤੀਕਰਮ ਦਿੱਤਾ ਸੀ ਅਤੇ ਪੰਜਾਬੀਆਂ ਨੂੰ ਅਪੀਲ ਕੀਤੀ ਸੀ ਕਿ ਇਸ ਅਦਾਕਾਰਾ ਦਾ ਬਾਈਕਾਟ ਕਰਨ।

ਹੋਰ ਪੜ੍ਹੋ : ਕਿਸਾਨਾਂ ਦੇ ਬੁਲੰਦ ਹੌਸਲਿਆਂ ਨੂੰ ਬਿਆਨ ਕਰ ਰਹੀਆਂ ਨੇ ਇਹ ਤਸਵੀਰਾਂ, ਗਾਇਕ ਹਰਫ ਚੀਮਾ ਨੇ ਦਰਸ਼ਕਾਂ ਨਾਲ ਕੀਤੀਆਂ ਸਾਂਝੀਆਂ

harf-chema

ਇਸੇ ਮਾਰਚ ‘ਤੇ ਹੁਣ ਸ਼ਕਤੀਮਾਨ ਦੇ ਨਾਂਅ ਨਾਲ ਮਸ਼ਹੂਰ ਮੁਕੇਸ਼ ਖੰਨਾ ਦੇ ਬਿਆਨ ‘ਤੇ ਵੀ ਹਰਫ ਚੀਮਾ ਨੇ ਆਪਣਾ ਪੱਖ ਰੱਖਿਆ ਹੈ । ਹਰਫ ਚੀਮਾ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਮੁਕੇਸ਼ ਖੰਨਾ ਇਸ ਕਿਸਾਨ ਅੰਦੋਲਨ ਨੂੰ ਫਰਜ਼ੀ ਦੱਸ ਰਹੇ ਹਨ ।

kisan

ਇਸ ਦਾ ਵੀ ਕਰੰਟ ਪੰਜਾਬੀ ਕੱਢਣ ।ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ । ਦੱਸ ਦਈਏ ਕਿ ਕਿਸਾਨਾਂ ਦੇ ਇਸ ਮਾਰਚ ਨੂੰ ਹਰਫ ਚੀਮਾ ਲਗਾਤਾਰ ਸਮਰਥਨ ਦੇ ਰਹੇ ਨੇ ।

 

View this post on Instagram

 

A post shared by Harf Cheema (ਹਰਫ) (@harfcheema)

You may also like