‘ਇੱਕ ਆਵਾਜ਼ ਕਿਸਾਨਾਂ ਦੇ ਹੱਕ ਵਿੱਚ’-ਹਰਫ ਚੀਮਾ, ‘ਸਰਕਾਰੇ’ ਗੀਤ ‘ਚ ਦੱਸਿਆ ਪੰਜਾਬੀਆਂ ਦੀ ਤਾਕਤ ਨੂੰ, ਗਾਣਾ ਛਾਇਆ ਟਰੈਂਡਿੰਗ ‘ਚ

Written by  Lajwinder kaur   |  September 25th 2020 10:17 AM  |  Updated: September 25th 2020 10:40 AM

‘ਇੱਕ ਆਵਾਜ਼ ਕਿਸਾਨਾਂ ਦੇ ਹੱਕ ਵਿੱਚ’-ਹਰਫ ਚੀਮਾ, ‘ਸਰਕਾਰੇ’ ਗੀਤ ‘ਚ ਦੱਸਿਆ ਪੰਜਾਬੀਆਂ ਦੀ ਤਾਕਤ ਨੂੰ, ਗਾਣਾ ਛਾਇਆ ਟਰੈਂਡਿੰਗ ‘ਚ

ਕਿਸਾਨਾਂ ਦੇ ਰੋਸ ਪ੍ਰਦਰਸ਼ਨ ‘ਚ ਪੰਜਾਬੀ ਮਿਊਜ਼ਿਕ ਇੰਡਸਟਰੀ ਮੋਢੇ ਦੇ ਨਾਲ ਮੋਢਾ ਲੈ ਕੇ ਖੜ੍ਹੇ ਨੇ । ਅਜਿਹੇ ‘ਚ ਪੰਜਾਬੀ ਗਾਇਕ ਹਰਫ ਚੀਮਾ ਕਿਸਾਨਾਂ ਦੇ ਹੱਕਾਂ ‘ਚ ਆਵਾਜ਼ ਬੁਲੰਦ ਕਰਦੇ ਹੋਏ ਕਿਸਾਨ ਵੀਰਾਂ ਦੇ ਲਈ ਨਵਾਂ ਟਰੈਕ ਲੈ ਕੇ ਆਏ ਨੇ ।

harf cheema instagram

ਹਰਫ ਚੀਮਾ ਨੇ ਇਸ ਗੀਤ ਦੇ ਰਾਹੀਂ ਕੇਂਦਰ ਸਰਕਾਰ ਦੀ ਮਾਰੂ ਨੀਤੀਆਂ ਦੀਆਂ ਗੱਲਾਂ ਕੀਤੀਆਂ ਨੇ । ਪਰ ਇਸ ਗੀਤ ‘ਚ ਉਨ੍ਹਾਂ ਨੇ ਪੰਜਾਬ ਤੇ ਪੰਜਾਬੀਆਂ ਦੀ ਤਾਕਤ ਨੂੰ ਬਿਆਨ ਕੀਤਾ ਹੈ ।

sarkare song on trending

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਹਰਫ ਚੀਮਾ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਪ੍ਰੀਤ ਸਿੰਘ ਨੇ ਦਿੱਤਾ ਹੈ । ਇਹ ਗੀਤ ਲਿਰਿਕਲ ਮਿਊਜ਼ਿਕ ਵੀਡੀਓ ਹੈ । ਇਸ ਗਾਣੇ ਨੂੰ Geet MP3 ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।harf cheema with farmers

ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜਿਸਦੇ ਚੱਲਦੇ ਕਿਸਾਨਾਂ ਦੇ ਹੱਕ ਵਾਲਾ ਇਹ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ ।

sarkare song harf cheema

ਦੱਸ ਦਈਏ ਅੱਜ ਬਹੁਤ ਸਾਰੇ ਪੰਜਾਬੀ ਗਾਇਕ ਵੱਖ-ਵੱਖ ਥਾਵਾਂ ‘ਤੇ ਕਿਸਾਨ ਵੀਰਾਂ ਦੇ ਨਾਲ ਮਿਲਕੇ ਖੇਤੀ ਬਿੱਲ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ । ਖੁਦ ਹਰਫ ਚੀਮਾ ਵੀ ਸ਼ੰਭੂ ਬਾਡਰ ਉੱਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ । ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਦਿੱਤੀ ਹੈ ।harf cheema instgarm story


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network