ਜਨਮ ਦਿਨ ’ਤੇ ਹਰਫ਼ ਚੀਮਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਇਹ ਖ਼ਾਸ ਤੋਹਫਾ

Written by  Rupinder Kaler   |  September 13th 2019 04:49 PM  |  Updated: September 13th 2019 04:49 PM

ਜਨਮ ਦਿਨ ’ਤੇ ਹਰਫ਼ ਚੀਮਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਇਹ ਖ਼ਾਸ ਤੋਹਫਾ

ਗਾਇਕ ਤੇ ਗੀਤਕਾਰ ਹਰਫ਼ ਚੀਮਾ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ । ਇਸ ਦਿਨ ਨੂੰ ਮੁੱਖ ਰੱਖਦੇ ਹੋਏ ਹਰਫ਼ ਚੀਮਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਤੋਹਫਾ ਦਿੱਤਾ ਹੈ ਜੀ ਹਾਂ ਆਪਣੇ ਜਨਮ ਦਿਨ ਤੇ ਹਰਫ਼ ਚੀਮਾ ਨੇ ਨਵੇਂ ਗਾਣੇ ਦਾ ਐਲਾਨ ਕੀਤਾ ਹੈ । ਚੀਮਾ ‘ਪਿੰਡਾਂ ਵਾਲੇ’ ਟਾਈਟਲ ਹੇਠ 26 ਸਤੰਬਰ ਨੂੰ ਗਾਣਾ ਰਿਲੀਜ਼ ਕਰਨ ਜਾ ਰਹੇ ਹਨ ।

https://www.instagram.com/p/B2T_nLWlFjr/

ਇਸ ਗਾਣੇ ਦੇ ਬੋਲ ਚੀਮਾ ਨੇ ਖੁਦ ਹੀ ਲਿਖੇ ਹਨ ਜਦੋਂ ਕਿ ਗਾਣੇ ਦਾ ਮਿਊਜ਼ਿਕ ਇਕਵਿੰਦਰ ਸਿੰਘ ਨੇ ਤਿਆਰ ਕੀਤਾ ਹੈ । ਗੀਤ ਦਾ ਵੀਡੀਓ ਰੂਪਮ ਬੱਲ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ । ਗਾਣੇ ਨੂੰ ਐੱਮਪੀ-3 ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ ।

https://www.instagram.com/p/B2WLrMtlUfd/

ਹਰਫ਼ ਚੀਮਾ ਨੇ ਗਾਣੇ ਦਾ ਪੋਸਟਰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਜਨਮ ਦਿਨ ਤੇ ਮੁਬਾਰਕਬਾਦ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਹੈ । ਹਰਫ਼ ਚੀਮਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਈ ਹਿੱਟ ਗਾਣੇ ਦਿੱਤੇ ਤੇ ਲਿਖੇ ਹਨ । ਇਸੇ ਲਈ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਚੀਮਾ ਦੇ ਗਾਣਿਆਂ ਦਾ ਇੰਤਜ਼ਾਰ ਰਹਿੰਦਾ ਹੈ ।

https://www.instagram.com/p/B1DMEwPlzFg/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network